10/15/2010

ਹੱਸਣ ਨਾਲ ਰਕਤ ਸੰਚਾਰ ਤੇਜ ਹੁੰਦਾ ਹੈ

ਅਨੁਸੰਧਾਨਾਂ ਤੋਂ ਗਿਆਤ ਹੋਇਆ ਹੈ ਕਿ ਹੱਸਣ ਨਾਲ ਰਕਤ ਸੰਚਾਰ ਤੇਜ ਹੁੰਦਾ ਹੈ ਜਿਸ ਨਾਲ ਦਿਮਾਗੀ ਸਮੱਸਿਆਵਾਂ ਨਾਲ ਪੀੜਤ ਰੋਗੀਆਂ ਨੂੰ ਲਾਭ ਹੁੰਦਾ ਹੈ ਕਿਉਂਕਿ ਰਕਤ ਸੰਚਾਰ ਵਿੱਚ ਵਾਧਾ ਹੋਣ ਨਾਲ ਮਸਤਕ ਨੂੰ ਜਿਆਦਾ ਆਕਸੀਜਨ ਅਤੇ ਗਲੂਕੋਜ ਪ੍ਰਾਪਤ ਹੁੰਦਾ ਹੈ।ਟਹਿਲਣ ਨਾਲ ਮਾਨਸਿਕ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ।ਸਾਡੇ ਵਿੱਚ ਸਕਰਾਤਮਿਕ ਭਾਵਨਾਵਾਂ ਦਾ ਸੰਚਾਰ ਹੁੰਦਾ ਹੈ।ਭਾਵਨਾਵਾਂ ਦਾ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨਾਲ ਗਹਿਰਾ ਸਬੰਧ ਹੁੰਦਾ ਹੈ।ਮਾਹਿਰਾਂ ਦੀ ਰਾਏ ਵਿੱਚ ਆਸ਼ਾਵਾਦੀ ਵਿਅਕਤੀ ਤਨਾਅ ਦਾ ਅਨੁਭਵ ਘੱਟ ਕਰਦੇ ਹਨ।ਇਸ ਨਾਲ ਰੋਗ ਪ੍ਰਤੀਰੋਧੀ ਸ਼ਕਤੀ ਉੱਤਮ ਬਣੀ ਰਹਿੰਦੀ ਹੈ।ਬਲੱਡ ਪ੍ਰੈਸ਼ਰ, ਕੋਲੇਸਟ੍ਰਾਲ, ਮੋਟਾਪਾ ਆਦਿ ਵਧਿਆ ਹੋਵੇ ਤਾਂ ਡਾਕਟਰ ਦੀ ਸਲਾਹ ਲੈਣ ਦੇ ਬਾਅਦ ਹੀ ਸੈਰ ਲਈ ਜਾਉ.