10/15/2010

ਲਾਭਕਾਰੀ ਹੈ ਖਰਬੂਜੇ ਦਾ ਸੇਵਨ

ਖਰਬੂਜਾ ਰਕਤਚਾਪ ਨੂੰ ਨਿਯੰਤਰਣ ਕਰਦਾ ਹੈ। ਇਸ ਲਈ ਉੱਚ ਰਕਤਚਾਪ, ਦਿਲ ਦੇ ਰੋਗ ਆਦਿ ਵਿੱਚ ਇਹ ਲਾਭਦਾਇਕ ਹੁੰਦਾ ਹੈ।


ਜੇਕਰ ਗਰਮੀ ਦੇ ਕਰਕੇ ਸਰੀਰ ਵਿੱਚ ਜਲਨ ਹੋ ਰਹੀ ਹੋਵੇ, ਤਾਂ ਖਰਬੂਜੇ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ।

ਖਰਬੂਜੇ ਦਾ ਸੇਵਨ ਦਿਲ ਅਤੇ ਦਿਮਾਗ ਦੋਨਾਂ ਨੂੰ ਸ਼ਾਂਤ ਰੱਖਦਾ ਹੈ। ਇਸ ਲਈ ਮਾਨਸਿਕ ਰੂਪ ਨਾਲ ਤਨਾਵਗ੍ਰਸਤ ਰੋਗੀਆਂ ਲਈ ਇਹ ਲਾਭਦਾਇਕ ਹੈ।

ਦੰਦਾਂ ਦੇ ਸਵਾਸਥ ਲਈ ਵੀ ਖਰਬੂਜਾ ਲਾਭਦਾਇਕ ਹੈ। ਇਹ ਦੰਦਾਂ ਤੇ ਜਮਾ ਮੈਲ ਨੂੰ ਸਾਫ ਕਰਦਾ ਹੈ। ਇਸ ਵਿੱਚ ਮੌਜੂਦ ਕੈਲਸ਼ੀਅਮ ਦੰਦਾਂ ਨੂੰ ਮਜਬੂਤ ਵੀ ਬਣਾਉਂਦਾ ਹੈ।