ਪੰਜਾਬ ਦੇ ਦੋ ਮੁੱਖ ਲੋਕ ਨਾਚ ਹਨ, ਗਿੱਧਾ ਤੇ ਭੰਗੜਾ। ਭੰਗੜਾ

ਗਭਰੂ੍ਆਂ ਦਾ, ਅਤੇ ਗਿੱਧਾ

ਮੁਟਿਆਰਾਂ ਦਾ। ਭੰਗੜਾ ਜ਼ਿਆਦਾ ਤਰ ਫਸਲਾਂ ਦੀ ਕਟਾਈ ਹੋਣ ਦੀ ਖੁਸ਼ੀ ਵਿਚ ਕਿਸਾਨਾਂ ਵੱਲੋਂ ਆਪਣੀ ਖੁਸ਼ੀ ਦੇ ਪ੍ਰਗਟਾਵੇ ਵਜੋਂ ਕੀਤਾ ਜਾਂਦਾ ਸੀ। ਪਰ ਸਮੇਂ ਦੇ ਬਦਲਨ ਨਾਲ ਇਹ ਹੁਣ ਪਿੰਡਾਂ ਵਿਚ ਕਾਫੀ ਘੱਟ ਗਿਆ ਹੈ। ਅੱਜ ਕੱਲ੍ਹ ਇਹ ਜ਼ਿਆਦਾ ਤਰ ਵਿਦਿਆਲਿਆਂ ਦਿਆਂ ਸਮਾਗਮਾਂ ਤੇ, ਵਿਆਵ੍ਹਾਂ ਅਤੇ ਹੋਰ ਖ਼ੁਸ਼ੀ ਦਿਆਂ ਮੌਕਿਆਂ ਤੇ ਪਾਇਆ ਜਾਂਦਾ ਹੈ।
![]()