3/21/2010

ਸਿੱਖੀ

ਸਿੱਖੀ ਇੱਕ ਧਰਮ ਹੈ, ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ'ਚ ਪੈਦਾ ਹੋਏ ਅਪਵਾਦਾਂ ਤੋਂ ਪਰਭਾਵਿਤ ਵਾਤਾਵਰਣ ਵਿੱਚ ਤਿਆਰ ਹੋਇਆ ਹੈ। ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਪੱਕਾ ਅਤੇ ਯੋਗ ਚੇਲਾ। ਸਿੱਖੀ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ, ਜਿੰਨਾਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਹੋਰ ਭਗਤਾ ਦੀ ਬਾਣੀ ਨਾਲ ਇੱਕਠਾ ਕੀਤਾ ਗਿਆ ਹੈ। ਇਹ ਹਿੰਦੂ ਅਤੇ ਇਸਲਾਮ ਦੇ ਸਮਾਜਕ ਰਿਵਾਜਾਂ ਅਤੇ ਢਾਂਚੇ (ਜਿਵੇਂ ਕਿ ਜਾਤ-ਪਾਤ ਅਤੇ ਪਰਦਾ ਪਰਥਾ) ਆਦਿ ਦੇ ਢੰਗ ਤੋਂ ਵੱਖਰਾ ਹੈ। ਸਿੱਖੀ ਹਿੰਦੂ ਸੁਧਾਰ ਲਹਿਰਾਂ (ਜਿਵੇਂ ਕਿ ਭਗਤੀ, ਮੁਕਤੀ, ਵੈਦਿਕ, ਗੁਰੂ ਵਿਚਾਰ ਅਤੇ ਭਜਨ) ਦੇ ਨਾਲ ਨਾਲ ਸੂਫ਼ੀ ਇਸਲਾਮ ਤੋਂ ਵੀ ਪਰਾਭਵਿਤ ਹੈ।
ਸਿੱਖ ਧਰਮ ਦੇ ਮੋਢੀ, ਗੁਰੂ ਨਾਨਕ ਦੇਵ ਜੀ ਉੱਤਰੀ ਪੱਛਮੀ ਭਾਰਤ (ਹੁਣ ਪਾਕਿਸਤਾਨ 'ਚ) ਦੇ ਇੱਕ ਹਿੰਦੂ ਪਰਿਵਾਰ ਵਿੱਚ 1469 ਵਿੱਚ ਪੈਦਾ ਹੋਏ। ਚਾਰ ਮਹਾਨ ਉਦਾਸੀਆਂ ਬਾਅਦ (ਉੱਤਰ 'ਚ ਤਿੱਬਤ, ਦੱਖਣ 'ਚ ਸ੍ਰੀਲੰਕਾ, ਪੂਰਬ 'ਚ ਬੰਗਾਲ ਅਤੇ ਪੱਛਮ 'ਚ ਮੱਕਾ ਅਤੇ ਬਗਦਾਦ ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ, ਮੁਸਲਮਾਨਾਂ ਅਤੇ ਹੋਰਾਂ ਨੂੰ ਉਪਦੇਸ਼ ਦਿੱਤਾ ਅਤੇ ਉਹਨਾਂ ਦੇ ਅਨੁਵਾਈ ਸਿੱਖ ਕਹਾਏ। ਧਰਮ, ਜੋ ਉਹਨਾਂ ਨੂੰ ਪੜਾਇਆ ਗਿਆ ਸੀ, ਲੋਕਾਂ ਨੂੰ ਜੋੜਨ ਦਾ ਇੱਕ ਢੰਗ ਸੀ, ਪਰ ਉਹਨਾਂ ਵੇਖਿਆ ਕਿ ਇਸ ਨਾਲ ਆਦਮੀ ਆਦਮੀ ਦੇ ਸਾਹਮਣੇ ਖੜਾ ਹੈ। ਉਹਨਾਂ ਨੂੰ ਖਾਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਨਾਲ ਨਾਲ ਧਾਰਮਿਕ ਰੀਤੀ ਰਿਵਾਜਾਂ ਦੇ ਲਈ ਅਫਸੋਸ ਸੀ, ਜੋ ਕਿ ਲੋਕਾਂ ਨੂੰ ਰੱਬ ਦੇ ਰਾਹ ਤੋਂ ਗੁੰਮਰਾਹ ਕਰਦੇ ਸਨ। ਉਹ ਕਿਸੇ ਵੀ ਧਰਮ ਦੇ ਰੀਤ ਰਿਵਾਜ ਤੋਂ ਉੱਪਰ ਜਾਣਾ ਚਾਹੁੰਦੇ ਸਨ ਅਤੇ ਇਸਕਰਕੇ ਗੁਰੂ ਨਾਨਕ ਦੇਵ ਜੀ ਜੀ ਨੇ ਕਿਹਾ, “ਨਾ ਕੋ ਹਿੰਦੂ ਨਾ ਕੋ ਮੁਸਲਮਾਨ” ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਸ਼ਬਦਾਂ ਨੂੰ “ਏਕ ਕੇ ਹਮ ਬਾਰਿਕ ਨਾ ਕੋ ਬੈਰੀ ਨਾ ਕੋ ਬਿਗਾਨਾ” ਨਾਲ ਹੋਰ ਮਜ਼ਬੂਤ ਕੀਤਾ।
ਗੁਰੂ ਨਾਨਕ ਦੇਵ ਜੀ ਜਾਤ ਪਾਤ ਦੇ ਵਿਰੋਧੀ ਸਨ। ਉਹਨਾਂ ਦੇ ਸਰਧਾਲੂਆਂ ਨੇ ਉਹਨਾਂ ਨੂੰ ਗੁਰੂ (ਅਧਿਆਪਕ) ਕਿਹਾ। ਉਹਨਾਂ ਆਪਣੇ ਜੋਤੀ ਜੋਤ ਸਮਾਉਣ ਦੇ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਨਵਾਂ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਕਾਰਵਾਈ ਜਾਰੀ ਰਹੀਂ ਅਤੇ ਦਸਵੇਂ ਅਤੇ ਆਖਰੀਂ ਗੁਰੂ, ਗੁਰੂ ਗੋਬਿੰਦ ਸਿੰਘ ਜੀ (AD 1666–1708) ਨੇ ਸਿੱਖ ਰਸਮ ਨੂੰ AD 1699; ਵਿੱਚ ਸ਼ੁਰੂ ਕੀਤਾ ਅਤੇ ਇੱਕ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ। ਪੰਜ ਅੰਮ੍ਰਿਤ ਛੱਕੇ ਸਿੱਖਾਂ ਨੂੰ ਪੰਜ ਪਿਆਰੇ ਦਾ ਨਾਂ ਦਿੱਤਾ ਗਿਆ ਹੈ, ਜਿਨਾਂ ਬਾਅਦ 'ਚ ਗੁਰੂ ਜੀ ਨੂੰ ਉਹਨਾਂ ਦੀ ਬੇਨਤੀ 'ਤੇ ਮੁੜ ਅੰਮ੍ਰਿਤ ਛਕਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗਰੰਥ ਸਾਹਿਬ, ਸਿੱਖਾਂ ਦਾ ਧਾਰਮਿਕ ਗਰੰਥ, ਨੂੰ ਸਿੱਖਾਂ ਦੇ ਅੰਤਮ ਧਾਰਮਿਕ ਅਧਿਕਾਰ ਸੌਂਪੇ ਅਤੇ ਆਰਜ਼ੀ ਤੌਰ 'ਤੇ ਅਧਿਕਾਰਾਂ ਨੂੰ ਖਾਲਸਾ ਪੰਥ – ਸਿੱਖ ਰਾਸ਼ਟਰ, ਨੂੰ ਦਿੱਤਾ ਗਿਆ ਹੈ। ਪਹਿਲੇ ਸਿੱਖ ਧਾਰਮਿਕ ਗਰੰਥ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ AD 1604 'ਚ ਤਿਆਰ ਕਰਵਾਇਆ ਗਿਆ ਸੀ (ਹਾਲਾਂਕਿ ਉਹਨਾਂ ਦੇ ਪਹਿਲਾਂ ਗੁਰੂਆਂ ਵਲੋਂ ਇਸ ਸਬੰਧ 'ਚ ਦਸਤਾਵੇਜ਼ ਤਿਆਰ ਕਰਨ ਦਾ ਜਤਨ ਕੀਤੇ ਗਏ ਹਨ।) । ਇਹ ਦੁਨਿਆਂ ਦੇ ਕੁਝ ਹੀ ਪਵਿੱਤਰ ਗਰੰਥਾਂ 'ਚੋਂ ਹੈ, ਜਿੰਨਾਂ ਨੂੰ ਇੱਕ ਸੋਚ ਦੇ ਮੋਢੀਆਂ ਨੇ ਆਪਣੀ ਸਾਰੀ ਉਮਰ ਭਰ ਤਿਆਰ ਕਰਨ 'ਚ ਲਗਾਈ ਹੈ। ਸਿੱਖ ਧਰਾਮਿਕ ਗਰੰਥ ਇਸ ਕਰਕੇ ਵੀ ਖਾਸ ਹੈ, ਕਿਉਕਿ ਇਸ ਨੂੰ ਗੁਰਮੁਖੀ ਸਕਰਿਪਟ 'ਚ ਲਿਖਿਆ ਗਿਆ ਹੈ, ਇਸ ਵਿੱਚ ਕਈ ਭਾਸ਼ਾਵਾਂ ਪੰਜਾਬੀ, ਸੰਸਕਰਿਤ, ਭੋਜਪੁਰੀ ਅਤੇ ਪਰਸੀਅਨ ਸ਼ਾਮਲ ਹਨ।
ਗੁਰੂ ਨਾਨਕ ਦੇਵ ਦਾ ਸਿਧਾਂਤ ਸਾਫ਼ ਹੈ, ਦੋਵੇਂ ਬਿਲਕੁੱਲ ਵੱਖਰੇ ਵਿਸਵਾਸ਼ਾਂ ਤੋਂ ਪੈਦਾ ਮਿਸ਼ਰਨ ਹੈ। ਸਿੱਖੀ ਦਾ ਅਧਾਰ ਇੱਕ ਹੀ ਕੇਂਦਰੀ ਸੋਚ – ਇੱਕ ਪਰਮਾਤਮਾ, ਨਿਰਮਾਤਾ, ਹੀ ਸਭ ਤੋਂ ਵੱਡਾ ਹੈ, ਹੈ। ਗੁਰੂ ਨਾਨਕ ਦੇਵ ਨੇ ਪਰਮਾਤਮਾ ਨੂੰ ਸੱਚਾ ਨਾਂ (ਸਤਨਾਮ) ਕਿਹਾ ਹੈ, ਕਿਉਕਿ ਉਹ ਪਰਾਮਾਤਮਾ ਲਈ ਕੋਈ ਬੰਧਨ ਵਾਲਾ ਸ਼ਬਦ ਵਰਤਣ ਤੋਂ ਇਨਕਾਰੀ ਸਨ।http://gordonpifher.com/wp-content/uploads/2007/04/sikhs.jpg ਉਹਨਾਂ ਦੱਸਿਆ ਕਿ ਸੱਚਾ ਨਾਂ, ਭਾਵੇਂ ਇਸ ਨੂੰ ਕਈ ਢੰਗਾਂ, ਕਈ ਥਾਵਾਂ ਉੱਤੇ ਲਿਆ ਜਾਦਾ ਹੈ ਅਤੇ ਕਈ ਨਾਵਾਂ ਨਾਲ ਜਾਣਿਆ ਜਾਦਾ ਹੈ, ਅਸਲ ਵਿੱਚ ਇੱਕ ਹੀ ਸਿਰਮੌਰ ਅਤੇ ਸਰਵਸ਼ਕਤੀਮਾਨ ਰੱਬ (ਪਿਆਰ ਦਾ ਸੱਚ) ਹੀ ਹੈ।
ਗੁਰੂ ਨਾਨਕ ਦੇਵ ਜੀ ਨੇ ਮਾਇਆ, ਭੌਤਿਕ ਵਸਤਾਂ ਅਤੇ ਨਿਰਮਾਤਾ ਦੇ ਸਦੀਵੀ ਸੱਚ ਦੀ ਧਾਰਨਾ ਵਾਂਗ ਸੱਚ ਦੇ ਸਬੰਧ ਵਿੱਚ, ਦੀ ਧਾਰਨਾ ਨੂੰ ਵੀ ਮੰਨਿਆ, ਜੋ ਕਿ ਉਹਨਾਂ ਦੁਆਲੇ ਭਰਮ ਦਾ ਪਰਦਾ ਤਿਆਰ ਕਰਦਾ ਹੈ, ਜੋ ਕਿ ਦੁਨਿਆਂ ਵਸਤਾਂ ਦੇ ਮੋਹ ਵਿੱਚ ਜਿਉਦੇ ਹਨ । ਇਹ ਪਰਦਾ ਉਹਨਾਂ ਨੂੰ ਵਸਤਾਂ ਨੂੰ ਬਣਾਉਣ ਵਾਲੇ ਸੱਚੇ ਰੱਬ ਦੀ ਸਚਾਈ ਵੇਖਣ ਲਈ ਉਹਲਾ ਰੱਖਦਾ ਹੈ, ਇਸ ਕਰਕੇ ਸਿਰਫ਼ ਪਵਿੱਤਰ ਆਤਮਾਵਾਂ, ਮੁਕਤ ਸੋਚ ਹੀ ਇਸ ਵਿੱਚੋਂ ਪਾਰ ਲੰਘ ਕੇ ਗੁਰ ਦੀ ਕਿਰਪਾ (ਗੁਰਪਰਸ਼ਾਦ) ਨਾਲ ਵੇਖ ਸਕਦੀਆਂ ਹਨ। ਸੰਸਾਰ ਇਸ ਰੂਪ ਵਿੱਚ ਸੱਚ ਹੈ ਕਿ ਇਹ ਮਾਇਆ ਦੇ ਰੂਪ ਵਿੱਚ ਹੀ ਰਚਿਆ ਗਿਆ ਹੈ, ਪਰ ਅਸਲ ਵਿੱਚ ਇਹ ਝੂਠ ਹੈ ਕਿਉਕਿ ਇਹ ਸਭ ਤੋਂ ਵੱਡੀ ਸਚਾਈ ਰੱਬ ਦੀ ਹੋਂਦ ਮਹਿਸੂਸ ਕਰਨ ਤੋਂ ਅਸਫ਼ਲ ਹੈ। ਹਿੰਦੂ ਰਿਵਾਜਾਂ ਮੁਤਾਬਕ ਆਤਮਾਵਾਂ ਦਾ ਆਪਣੇ ਕਰਮਾਂ ਨਾਲ ਚੋਲਾ ਬਦਲਣ ਨੂੰ ਰੱਖਦੇ ਹੋਏ ਆਪਣੇ ਸ਼ਰਧਾਲੂਆਂ ਨੂੰ ਆਤਮਾ ਦੇ ਚੱਕਰ ਵਲੋਂ ਨਿਕਲਣ ਲਈ ਨੇਮਬੱਧ ਜੀਵਨ – ਹਉਮੈਵਾਦ ਤੋਂ ਦੂਰ ਅਤੇ ਪਵਿੱਤਰਤਤਾ ਦੀ ਸੋਚ ਨਾਲ ਦੁਨਿਆਵੀਂ ਨਿਯਮਾਂ ਦੇ ਵਿੱਚ ਸੰਤੁਲਨ ਰੱਖ ਕੇ ਅਸਲੀ ਸਚਾਈ ਨੂੰ ਸਵੀਕਾਰ ਕਰਕੇ ਬਤੀਤ ਕਰਨਾ ਚਾਹੀਦਾ ਹੈ। ਇਸਕਰਕੇ, ਗੁਰੂ ਦੀ ਬਖਸ਼ਸ਼ (ਗੁਰਪਰਸ਼ਾਦ) ਰਾਹੀਂ ਆਤਮਾ ਦਾ ਗੇੜ ਖਤਮ ਹੋ ਸਕਦਾ ਹੈ ਅਤੇ ਸਿੱਖ ਰੱਬ ਦੀ ਮੇਹਰ ਵਿੱਚ ਵਸ ਸਕਦੇ ਹਨ। ਇੱਕ ਸਿੱਖ ਨੂੰ ਕੰਮ, ਪੂਜਾ ਅਤੇ ਦਾਨ ਵਿੱਚ ਸੰਤੁਲਨ ਬਣਾਉਣਾ ਚਾਹੀਦਾ ਹੈ ਅਤੇ ਰੱਬ ਦਾ ਨਾਂ, ਨਾਮ ਜਪੋ, ਵਿੱਚ ਵਿਲੀਨ ਹੋਣਾ ਚਾਹੀਦਾ ਹੈ। ਨਿਰਮਾਣ, ਗੁਰੂ ਨਾਨਕ ਦੇਵ ਨੇ ਕਿਹਾ, ਦਾ ਅਰਥ ਨਿਆਂ ਦੇ ਬਾਅਦ ਸਵਰਗ ਪਰਾਪਤੀ ਨਹੀਂ ਹੈ, ਰੱਬ, ਸੱਚਾ ਨਾਂ, ਵਿੱਚ ਵਿਲੀਨ ਹੋਣਾ ਹੈ। ਸਿੱਖ ਨਾ ਸਵਰਗ ਵਿੱਚ ਨਾ ਨਰਕ ਵਿੱਚ ਰੱਖਦੇ ਹਨ। ਸਿੱਖ ਆਦਮੀ ਦੀ ਜੂਨ ਵਿੱਚ ਗੁਰੂ ਦੀ ਕਿਰਪਾ ਪਰਾਪਤ ਕਰਨ ਲਈ ਜਿਉਦੇ ਹਨ। ਆਲੇ ਦੁਆਲੇ ਦੇ ਮੁਸਲਮਾਨਾਂ ਵਲੋਂ ਰਾਜਨੀਤੀ ਦਬਾਅ ਕਰਕੇ ਸਿੱਖਾਂ ਨੂੰ ਆਪਣੇ ਬਚਾਅ ਲਈ ਮਜਬੂਰ ਹੋਣਾ ਪਿਆ ਅਤੇ ਉੱਨਵੀਂ ਸਦੀ  ਵਿੱਚ, ਪੰਜਾਬ, ਜੋ ਕਿ ਹੁਣ ਦੇ ਭਾਰਤ ਅਤੇ ਪਾਕਿਸਤਾਨ ਘਰਿਆ ਹੈ, ਅਫਗਾਨਿਸਤਾਨ ਅਤੇ ਕਸ਼ਮੀਰ ਉੱਤੇ ਇਹਨਾਂ ਨੇ ਰਾਜ ਕੀਤਾ ਹੈ। ਸਿੱਖਾਂ ਦੀ ਖਾਲਸਾ ਫੌਜ ਨੂੰ ਬਰਤਾਨਵੀਂ ਫੌਜ ਵਲੋਂ ਹਰਾਇਆ ਗਿਆ ਅਤੇ ਭਾਗਾਂ ਨੂੰ ਚੀਨ ਨਾਲ ਸਾਂਝਾ ਕਰ ਲਿਆ ਗਿਆ।