ਮਹਾਰਾਜਾ ਰਣਜੀਤ ਸਿੰਘ ਇੱਕ ਸਿੱਖ ਪਰਿਵਾਰ ਵਿੱਚ 1780 ਈਸਵੀ ਨੂੰ ਪੈਦਾ ਹੋਇਆ। ਉਸ ਸਮੇਂ ਪੰਜਾਬ ਦੇ ਬਹੁਤੇ ਭਾਗਾਂ ਉੱਤੇ ਸਿੱਖਾਂ ਦਾ ਰਾਜ ਸੀ, ਜਿਨਾਂ ਨੇ ਪੰਜਾਬ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਿਆ ਹੋਇਆ ਸੀ, ਜਿਨਾਂ ਨੂੰ ਮਿਸਲ ਕਿਹਾ ਜਾਂਦਾ ਸੀ। ਰਣਜੀਤ ਸਿੰਘ ਦਾ ਪਿਤਾ ਮਹਾਂ ਸਿੰਘ, ਸ਼ੁਕਰਚੱਕੀਆ ਮਿਸਲ ਦਾ ਜਥੇਦਾਰ ਸੀ ਅਤੇ ਉਸ ਦਾ ਖੇਤਰ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। ਰਣਜੀਤ ਨੂੰ ਆਪਣੇ ਪਿਉ ਦੀ ਅਚਾਨਕ ਹੋਈ ਮੌਤ ਕਰਕੇ ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਮਿਸਲ ਦਾ ਕੰਮ ਸੰਭਾਲਣਾ ਪਿਆ।
ਉਸ ਨੇ ਕਈ ਮੁਹਿੰਮਾਂ ਨਾਲ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪਰੈਲ 1801 (ਵਿਸਾਖੀ ਦੇ ਦਿਨ) ਨੂੰ ਮਹਾਰਜੇ ਦੇ ਸਿੰਘਾਸਨ ਉੱਤੇ ਬੈਠ ਗਿਆ, ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ੧੮੦੨ ਵਿੱਚ ਉਸ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਜੋੜ ਲਿਆ।
ਆਉਦੇ ਵਰ੍ਹਿਆਂ ਵਿੱਚ ਉਸ ਨੇ ਆਪਣਾ ਸਾਰਾ ਸਮਾਂ ਅਫ਼ਗਾਨਾਂ ਨੂੰ ਲਹਿੰਦੇ ਪੰਜਾਬ ਵਿੱਚ ਖਦੇੜ੍ਹਨ ਲਈ ਗੁਜ਼ਾਰੇ। ਉਸ ਨੇ ਮੁਲਤਾਨ, ਜੋ ਕਿ ਪੰਜਾਬ ਦਾ ਦੱਖਣੀ ਭਾਗ ਬਣਿਆ, ਪੇਸ਼ਾਵਰ 1818, ਜੰਮੂ ਅਤੇ ਕਸ਼ਮੀਰ 1819 ਅਤੇ ਅਨੰਦਪੁਰ ਦੇ ਪਹਾੜੀ ਖੇਤਰ ਉੱਤੇ ਕਬਜ਼ਾ ਕਰ ਲਿਆ, ਜਿਸ ਵਿੱਚ ਵੱਡਾ ਖੇਤਰ ਕਾਂਗੜਾ ਸੀ।
ਉਸ ਨੇ ਆਪਣੀ ਫੌਜ ਦਾ ਆਧੁਨਿਕੀਕਰਨ ਕੀਤਾ, ਜਿਸ ਲਈ ਉਸ ਨੇ ਯੂਰਪੀ ਅਫ਼ਸਰ ਭਰਤੀ ਕੀਤਾ ਤਾਂ ਕਿ ਪੰਜਾਬ ਦੀ ਫੌਜ ਭਾਰਤ ਵਿੱਚ ਸਭ ਤੋਂ ਆਧੁਨਿਕ ਫੌਜ ਹੋਵੇ, ਜਿਸ ਪਰਭਾਵ ਕਰਕੇ, ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ ਲੈੱਸ ਫੌਜ ਸੀ, ਜਿਸ ਨੂੰ ਬਰਤਾਨੀਆ ਸਭ ਤੋਂ ਬਾਅਦ ਕਬਜ਼ੇ ਵਿੱਚ ਕਰ ਸਕਿਆ। ਉਸ ਨੂੰ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ, ਹਾਲਾਂਕਿ ਮੌਤ ਦੀ ਸਜ਼ਾ ਕਦੇ ਕਦਾਈਂ ਦਿੱਤੀ ਜਾਂਦੀ ਸੀ। ਉਸਨੇ "ਜਜ਼ੀਆ" ਟੈਕਸ, ਜੋ ਕਿ ਹਿੰਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖਤਮ ਕਰ ਦਿੱਤਾ। ਇਸ ਕਰਕੇ ਸ਼ਾਇਦ ਕਮਿਊਨਟੀ ਲੇਖਕਾਂ ਨੇ ਉਸ ਨੂੰ ਇੱਕ ਬੁਰੇ ਰੂਪ ਵਿੱਚ ਵੇਖਿਆ। ਉਸ ਸਭ ਧਰਮਾਂ ਦਾ ਸਤਿਕਾਰ ਕਰਦਾ ਸੀ ਅਤੇ ਉਸ ਦੇ ਰਾਜ ਵਿੱਚ ਸਭ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਸਨ, ਇਸਕਰਕੇ ਉਹ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਪੰਜਾਬੀ ਦੇ ਰੂਪ ਵਿੱਚ ਸਥਾਪਪ ਕੀਤਾ। ਉਸ ਦੇ ਰਾਜ ਵਿੱਚ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਵੱਡੇ ਅਹੁਦਿਆਂ ਉੱਤੇ ਸਨ। ਰਣਜੀਤ ਸਿੰਘ 1839 ਵਿੱਚ ਸੁਰਗਵਾਸ ਹੋ ਗਿਆ ਅਤੇ ਉਸ ਦੀ ਗੱਦੀ ਉਸ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਦਿੱਤੀ ਗਈ। ਜਿਸ ਰਾਜ ਨੂੰ ਉਸ ਨੇ ਬਣਾਇਆ ਸੀ, ਉਸ ਦੀ ਅਗਲੇ ਮਹਾਰਾਜਿਆਂ ਦੀ ਹੱਤਿਆ ਅਤੇ ਘਟਨਾਵਾਂ ਕਰਕੇ ਖਿੰਡਣਾ ਸ਼ੁਰੂ ਹੋ ਗਿਆ, ਜਦੋਂ ਕਿ ਉਸ ਦੀ ਬਹਾਦਰ ਫੌਜ ਦੀ ਤਾਕਤ ਦੂਜਾ ਐਗਲੋਂ ਸਿੱਖ ਜੰਗ ਵਿੱਚ ਅੰਗਰੇਜ਼ਾਂ ਨਾਲ ਲੜ ਕੇ ਖਤਮ ਨਾ ਹੋ ਗਈ। ਉਸ ਬਾਅਦ ਬਰਤਾਨੀਆ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਨਿਰਕੁੰਸ਼ ਸ਼ਾਸਕ ਬਣਾ ਦਿੱਤਾ।
ਰਣਜੀਤ ਸਿੰਘ ਨੂੰ ਪੰਜਾਬ ਨੂੰ ਇੱਕ ਤਾਕਤਵਾਰ ਦੇਸ਼ ਬਣਾਉਣ ਅਤੇ ਕੋਹੇਨੂਰ ਹੀਰੇ ਲਈ ਯਾਦ ਰੱਖਿਆ ਜਾਂਦਾ ਹੈ। ਉਸ ਦੇ ਹੋਰ ਸ਼ਾਨਦਾਰ ਕੰਮਾਂ ਵਿੱਚ ਹਰਿਮੰਦਰ ਸਾਹਿਬ, ਜੋ ਕਿ ਸਿੱਖਾਂ ਦਾ ਪਵਿੱਤਰ ਸਥਾਨ ਹੈ, ਦੀ ਸੰਗਮਰਮਰ ਅਤੇ ਸੋਨੇ ਨਾਲ ਸੇਵਾ ਕਰਵਾਉਣਾ ਸ਼ਾਮਿਲ ਹੈ, ਜਿਸ ਕਰਕੇ ਉਸ ਦਾ ਨਾਂ "ਸੁਨਹਿਰੀ ਮੰਦਰ" ਪਿਆ।
ਉਸ ਨੂੰ ਸ਼ੇਰ-ਏ-ਪੰਜਾਬ, ਪੰਜਾਬ ਦਾ ਸ਼ੇਰ, ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਭਾਰਤ ਦੇ ਉਹਨਾਂ ਤਿੰਨ ਸ਼ੇਰਾਂ, ਜਿਸ ਵਿੱਚ ਮੇਵਾੜ ਦਾ ਰਾਣਾ ਪਰਤਾਪ ਸਿੰਘ ਅਤੇ ਮਰਾਠਾ ਦੇਸ਼ ਦੇ ਸ਼ਿਵਾਜੀ ਸ਼ਾਮਿਲ ਹਨ, ਵਿੱਚ ਸਭ ਤੋਂ ਮਸ਼ਹੂਰ ਅਤੇ ਬਹਾਦਰ ਹੈ। ਸ਼ੇਰ-ਏ-ਪੰਜਾਬ ਦੀ ਪਦਵੀ ਹਾਲੇ ਵੀ ਸਭ ਤੋਂ ਤਾਕਤਵਰ ਵਿਅਕਤੀ ਨੂੰ ਸਨਮਾਨ ਦੇਣ ਲਈ ਵਰਤੀ ਜਾਂਦੀ ਹੈ