5/29/2010

ਨਾਨਕ ਸਿੰਘ

ਨਾਨਕ ਸਿੰਘ ਨੂੰ ਪੰਜਾਬੀ ਵਿੱਚ ਨਾਵਲਕਾਰੀ ਦਾ ਪਿਤਾਮਾ ਕਿਹਾ ਜਾਦਾ ਹੈ। ਉਹ ਪੰਜਾਬ, ਹੁਣ ਪਾਕਿਸਤਾਨ ਵਿੱਚ, ਦੇ ਇੱਕ ਹਿੰਦੂ ਪਰਿਵਾਰ ਵਿੱਚ 4 ਜੁਲਾਈ 1897 ਵਿੱਚ ਪੈਦਾ ਹੋਏ ਸਨ। ਗਰੀਬੀ ਕਰਕੇ, ਉਹਨਾਂ ਨੇ ਕੋਈ ਰਵਾਇਤੀ ਵਿੱਦਿਆ ਨਹੀਂ ਪਰਾਪਤ ਕੀਤੀ ਸੀ। ਉਹਨਾਂ ਦਾ ਪਹਿਲਾਂ ਨਾਂ ਹੰਸ ਰਾਜ ਸੀ ਅਤੇ ਬਾਅਦ ਵਿੱਚ ਉਹਨਾਂ ਸਿੱਖ ਧਰਮ ਗਰੈਹਣ ਕਰ ਲਿਆ ਅਤੇ ਆਪਣਾ ਨਾਂ ਨਾਨਕ ਸਿੰਘ ਰੱਖ ਲਿਆ। ਉਹਨਾਂ ਲਿਖਣ ਦਾ ਕੰਮ ਛੋਟੀ ਉਮਰ ਵਿੱਚ ਬੜੇ ਹੀ ਇਤਿਹਾਸਿਕ ਘਟਨਾ ਨਾਲ ਕੀਤਾ। ਨਾਨਕ ਸਿੰਘ ਜੀ ਨੇ ਗੁਰਦੁਅਾਰਾ ਸੁਧਾਰ ਲਹਿਰ ਵਿੱਚ ਸਿੱਖਾਂ ਨੂੰ ਇੱਕਠਾ ਕਰਨ ਲਈ ਧਾਰਮਿਕ ਗੀਤ ਲਿਖਣ ਸ਼ੁਰੂ ਕੀਤੇ। ਈਸਵੀ 1918 ਵਿੱਚ ਉਹਨਾਂ ਨੇ ਸਿੱਖ ਗੁਰੂਆਂ ਦੀ ਉਸਤਤ ਵਿੱਚ ਪਹਿਲੀਂ ਕਿਤਾਬ ਲਿਖੀ, ਜੋ ਕਿ 100 ਤੋਂ ਵੱਧ ਗਿਣਤੀ ਵਿੱਚ ਵਿਕ ਗਈ।

ਨਾਨਕ ਸਿੰਘ 1971 ਵਿੱਚ ਅਕਾਲ ਚਲਾਣਾ ਕਰ ਗਏ।
ਨਾਨਕ ਸਿੰਘ ਪਹਿਲਾਂ ਧਾਰਮਿਕ ਝੁਕਾ ਰੱਖਦੇ ਸਨ, ਹੌਲੀ ਹੌਲੀ ਉਹਨਾਂ ਨੇ ਸਮਾਜ ਸੁਧਾਰ ਲਈ ਦੇਸ਼-ਭਗਤੀ ਗੀਤ ਲਿਖ ਲੱਗ ਪਏ। ਆਪਣੇ ਸੰਸਾਰ ਪਰਸਿੱਧ "ਚਿੱਟਾ ਲਹੂ" ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।" ਨਤਾਸ਼ਾ ਤਾਲਸਤਾਏ, ਜੋ ਕਿ ਸੰਸਾਰ ਪਰਸਿੱਧ ਰੂਸੀ ਨਾਵਲਕਾਰ ਲਿਓ ਤਾਲਸਤਾਏ ਦੀ ਪੋਤਰੀ ਸੀ, ਨੇ ਨਾਨਕ ਸਿੰਘ ਨੇ ਨਾਵਲ "ਚਿੱਟਾ ਲਹੂ" ਨੂੰ ਰੂਸੀ ਵਿੱਚ ਅਨੁਵਾਦ ਕੀਤਾ। ਉਸ ਨੇ ਨਾਵਲ ਦੀ ਪਹਿਲੀ ਕਾਪੀ ਨਾਨਕ ਸਿੰਘ ਨੂੰ ਭੇਂਟ ਕਰਨ ਲਈ ਅੰਮ੍ਰਿਤਸਰ ਦੀ ਆਈ।