5/29/2010
ਗੁਰਦਿਆਲ ਸਿੰਘ
ਗੁਰਦਿਆਲ ਸਿੰਘ ਪੰਜਾਬੀ ਦੇ ਇਕ ਖਾਸ ਲੇਖਕ ਹਨ। ਉਨ੍ਹਾਂ ਦੀ ਆਮਦ ਨਾਲ ਪੰਜਾਬੀ ਦਾ ਮੁਹਾਂਦਰਾ ਤਬਦੀਲ ਹੋਣਾ ਸ਼ੁਰੂ ਹੋਇਆ। ਉਨ੍ਹਾਂ ਦੇ ਪਹਿਲੇ ਨਾਵਲ 'ਮੜ੍ਹੀ ਦਾ ਦੀਵਾ' ਦੇ ਪ੍ਰਕਾਸ਼ਨ ਨਾਲ ਪੰਜਾਬੀ ਵਿਚ ਆਲੋਚਨਾਤਮਕ ਯਥਾਰਥਵਾਦੀ ਰਚਨਾ ਵਿਧੀ ਆਪਣੀਆਂ ਭਰਪੂਰ ਸੰਭਾਵਨਾਵਾਂ ਸਿਹਤ ਪ੍ਰਗਟ ਹੋਈ। ਇਸ ਉਪਰੰਤ ਉਨ੍ਹਾਂ ਦੇ ਕਈ ਨਾਵਲ ਪ੍ਰਕਾਸ਼ਿਤ ਹੋਏ। ਉਨ੍ਹਾਂ ਦੇ ਨਾਵਲਾਂ ਵਿਚ ਆਥਣ ਉਗਣ, ਕੁਵੇਲਾ, ਅਣਹੋਏ, ਅਨ੍ਹੇ ਘੋੜੇ ਦਾ ਦਾਨ, ਰੇਤੇ ਦੀ ਇਕ ਮੁੱਠੀ, ਪਰਸਾ ਅਤੇ ਆਹਣ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਹੁਣ ਤਕ ਦਾ ਆਖਰੀ ਨਾਵਲ ਆਹਣ ਇਸੇ ਸਾਲ ੨੦੦੯ ਵਿਚ ਛਪਿਆ ਹੈ ਅਤੇ ਚਰਚਾ ਵਿਚ ਹੈ।