ਚਾਰ ਘਟਨਾਵਾਂ-ਉਨ੍ਹਾਂ ਦਾ ਜਪਾਨ ਵਿਚ ਰਹਿਣਾ,ਅਮਰੀਕੀ ਕਵੀ ਵਾਲਟ ਵਿਟਮੈਨ ਦਾ ਪ੍ਰਭਾਵ,ਸਵਾਮੀ ਰਾਮ ਤੀਰਥ ਦੇ ਸ਼ਿਸ਼ ਹੋਣਾ ਤੇ ਸਿਖ ਸੰਤ ਭਾਈ ਵੀਰ ਸਿੰਘ ਨਾਲ ਮਿਲਾਪ ਨੇ ਉਨ੍ਹਾਂ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ।ਸਿਆਲਕੋਟ ਵਿਚ ੧੯੧੨ ਵਿਚ ਭਾਈ ਵੀਰ ਸਿੰਘ ਨਾਲ ਹੋਈ ਮੁਲਾਕਾਤ ਉਨ੍ਹਾਂ ਦੀ ਤੇਜ਼ੀ ਨਾਲ ਘੁੰਮ ਰਹੀ ਰੂਹ ਨੂੰ ਇਕ ਮਰਕਜ਼ ਤੇ ਠਹਿਰਾਣ ਵਿਚ ਇਕ ਆਖਰੀ ਮੋੜ ਸਾਬਤ ਹੋਈ।ਨਤੀਜਤਨ ਉਹ ਮੁੜ ਸਿਖੀ ਘਰ ਵਿਚ ਆ ਗਏ।ਉਨ੍ਹਾਂ ਦੀਆਂ ਉਸਾਰੂ ਸ਼ਕਤੀਆਂ ਨੂੰ ਵਧੇਰੇ ਉਤਸ਼ਾਹ ਤੇ ਇਕ ਕੇਂਦਰ ਬਿੰਦੂ ਮਿਲ ਗਿਆ ਸੀ।
ਪੂਰਨ ਸਿੰਘ ਵਿਗਿਆਨ ਤੇ ਸਾਹਿਤ ਵਿਚ ਸਹਿਜ ਨਾਲ ਹੀ ਇਕ ਮੇਲ ਪੈਦਾ ਕਰ ਲੈਂਦਾ ਸੀ।ਦੋਵਾਂ ਖੇਤਰਾਂ ਵਿਚ ਉਸ ਦੀਆਂ ਪ੍ਰਾਪਤੀਆਂ ਲਾਮਿਸਾਲ ਹਨ।ਉਹ ਵਿਗਿਆਨਕ ਤਜਰਬਿਆਂ ਤੇ ਕਾਫੀ ਸਮਾਂ ਲਗਾਂਉਦਾ ਸੀ ਤੇ ਉਨ੍ਹਾਂ ਹੀ ਸਮਾਂ ਆਪਣੇ ਮਹਿਮਾਨਾਂ,ਸਾਧੂਆਂ ਤੇ ਅਗਾਂਹ ਵਧੂ ਲੋਗਾਂ ਨੂੰ ਦੇਂਦਾ ਸੀ।ਉਹ ਕੁਦਰਤ ਤੇ ਸੁੰਦਰਤਾ ਦਾ ਮਤਵਾਲਾ ਸੀਤੇ ਉਸ ਨੇ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਵਿਚ ਸੁੰਦਰ ਤੇ ਕੋਮਲ ਕਵਿਤਾ ਰਚੀ।ਉਸ ਦੀਆਂ ਮਸ਼ਹੂਰ ਰਚਨਾਵਾਂ ਵਿਚ ‘ਦੀ ਸਿਸਟਰਜ਼ ਆਫ਼ ਸਪਿਨਿੰਗ ਵੀਲ,ਅਨਸਟਰੰਗ ਬੀਡਜ਼ ,ਦੀ ਸਪਿਰਿਟ ਆਫ਼ ਓਰੀਐਂਟਲ ਪੋਇਟਰੀ; ਪੰਜਾਬੀ ਵਿਚ ਖੁਲ੍ਹੇ ਮੈਦਾਨ,ਖੁਲ੍ਹੇ ਘੁੰਡ,ਖੁਲ੍ਹੇ ਲੇਖ,ਤੇ ਖੁਲ੍ਹੇ ਅਸਾਮੀ ਰੰਗ ਉਸ ਦੀਆਂ ਮਸ਼ਹੂਰ ਕਿਰਤਾਂ ਹਨ।
ਈਸ਼ਰ ਦਾਸ ਤੇ ਰਾਏ ਬਹਾਦੁਰ ਸ਼ਿਵ ਨਾਥ ਨਾਲ ਮਿਲ ਕੇ ਲਹੌਰ ਵਿਖੇ ਉਸ ਨੇ ਜ਼ਰੂਰੀ ਤੇਲਾਂ ਦੀ ਆਬਕਾਰੀ ਭੱਠੀ ਲਗਾਈ ਅਤੇ ਥਾਈਮੋਲ,ਫੈਨਲ ਤੇ ਲੈਮਨ ਆਇਲ ਪੈਦਾ ਕਰਨ ਦਾ ਕੰਮ ਸੂਰੂ ਕੀਤਾ।ਉਸ ਦੇ ਭਾਈਵਾਲਾਂ ਦੀ ਧੋਖਾਬਾਜ਼ੀ ਕਾਰਨ ਉਸ ਇਹ ਕਾਰੋਬਾਰ ਛੱਡ ਦਿਤਾ,ਭੱਠੀਆਂ ਢਾਹ ਕੇ ਸਵਾਮੀ ਰਾਮ ਤੀਰਥ ਦੇ ਚੇਲੇ ਜਯੋਤੀ ਸਰੂਪ ਕੋਲ ਡੇਹਰਾਦੂਨ ਆ ਟਿਕਿਆ।ਦਸੰਬਰ ੧੯੦੪ ਵਿਚ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਊਟ ਦਾ ਪ੍ਰਿੰਸੀਪਲ ਬਣ ਕੇ ਉਹ ਲਹੌਰ ਪਰਤ ਆਇਆ।ਇਥੇ' ਥੰਡਰਿੰਗ ਦਾਨ ' ਪਤ੍ਰਕਾ ਦੀ ਮੁੜ ਸ਼ੁਰੂਆਤ ਕੀਤੀ ਤੇ ਲਾਲਾ ਹਰਦਿਆਲ ਤੇ ਖੁਦਾਦਾਦ ਵਰਗੇ ਅਗਾਂਹ ਵਧੂ ਵਿਚਾਰਧਾਰਾ ਵਾਲੇ ਲੋਗਾਂ ਨਾਲ ਉਸ ਦੇ ਸੰਬੰਧ ਪੈਦਾ ਹੋਏ।ਨਵੰਬਰ ੧੯੦੬ ਵਿਚ ਪ੍ਰਿੰਸਿਪਲੀ ਤਿਆਗ ਕੇ ਉਸ ਨੇ ਡੋਈਵਾਲਾ ਵਿਖੇ ਸਾਬਨ ਦਾ ਕਾਰਖਾਨਾ ਲਗਾਇਆ ਪ੍ਰੰਤੂ ਛੇਤੀ ਹੀ ਇਸ ਨੂੰ ਇਕ ਧਨਾਢ ਨੂੰ ਵੇਚ ਕੇ ਫੋਰੈਸਟ ਰੀਸਰਚ ਇੰਸਟੀਚਊਟ ਡੇਹਰਾਦੂਨ ਵਿਖੇ ਕੈਮਿਸਟ ਦੀ ਨੌਕਰੀ ਕਰ ਲਈ ਜਿਥੌਂ ੧੯੧੮ ਵਿਚ ਉਸ ਨੇ ਰੀਟਾਇਰਮੈਂਟ ਲੈ ਲਈ ।੧੯੧੯ ਤੌਂ ੧੯੨੩ ਦੌਰਾਨ ਪਟਿਆਲਾ ਤੇ ਗਵਾਲੀਅਰ ਦੀਆਂ ਰਿਆਸਤੀ ਸਰਕਾਰਾਂ ਵਿਚ ਵੀ ਕੁਝ ਦੇਰ ਨੌਕਰੀ ਕੀਤੀ ਤੇ ਆਪਣਾ ਮਹੱਤਵ ਪੂਰਨ ਯੋਗਦਾਨ ਪਾਇਆ। ੧੯੨੩-੨੪ ਵਿਚ ਸੁੰਦਰ ਸਿੰਘ ਮਜੀਠੀਆ ਦੀ ਖੰਡ ਮਿਲ ਵਿਚ ਤੇ ਫਿਰ ੧੯੨੮ ਵਿਚ ਆਪਣੇ ਸਰਕਾਰ ਤੌਂ ਲੀਜ਼ ਤੇ ਲੀਤੇ ਪਲਾਟ ਤੇ ਰੋਸ਼ਾ ਘਾਹ ਦੀ ਖੇਤੀ ਕੀਤੀ।ਹੜ੍ਹਾਂ ਕਾਰਨ ਉਸ ਨੂੰ ਕਾਫੀ ਘਾਟੇ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਕ ਫਿਲਾਸਫਰ ਵਾਂਗ ਇਸ ਨੁਕਸਾਨ ਨੂੰ ਮਹਿਸੂਸ ਨਹੀਂ ਕੀਤਾ ਅਤੇ ਆਪਣੀਆ ਰਚਨਾਵਾਂ ਦੇ ਖਰੜਿਆਂ ਨੂੰ ਹੜ੍ਹਾਂ ਤੌਂ ਬਚਾ ਲੈਣ ਵਿਚ ਹੀ ਆਪਣੀ ਸਫ਼ਲਤਾ ਸਮਝੀ।੧੯੩੦ ਵਿਚ ਤਪਦਿਕ ਤੌਂ ਬੀਮਾਰ ਹੋਣ ਕਾਰਨ ੩੧ ਮਾਰਚ ੧੩੧ਨੂੰ ਡੇਹਰਾਦੂਨ ਵਿਖੇ ਉਨ੍ਹਾਂ ਦਾ ਸਵਰਗਵਾਸ ਹੋ ਗਿਆ।