ਨਾ ਕੋਈ ਆਵਾਜ਼ ਸੀ ,
ਕਿਸੇ ਦਾ ਤਾਂ ਫਿਰ ਵੀ-
ਗੁਜਾਰਾ ਹੋਈ ਜਾਂਦਾ ਏ |
ਯਾਰ ਬੇਲੀ ਛੱਡ ਗਏ,
ਖੌਰੇ ਕਿਹੜਾ ਵੈਰ ਕੱਢ 'ਗੇ,
ਤਾਂ ਹੀ ਜਿੰਦ ਖੁੱਸਿਆ-
ਕਿਨਾਰਾ ਹੋਈ ਜਾਂਦਾ ਏ |
ਹੁਣ ਲੁੱਟੇ-ਪੁੱਟੇ ਹੋਏ ਆਂ,
ਤੇ ਰੁਕੇ-ਰੁਕੇ ਹੋਏ ਆਂ,
ਫਿਰ ਵੀ ਕੋਈ ਕਹਿੰਦਾ ਉਹ-
ਅਵਾਰਾ ਹੋਈ ਜਾਂਦਾ ਏ |
ਕਿਸੇ ਨੂੰ ਕੀ ਭੰਡਣਾਂ ,
ਅਸਾਂ ਸਦਾ ਖੈਰ ਮੰਗਣਾ,
ਦਿਲ ਕਿਸੇ ਵਿੱਚ ਤਾਂ ਵੀ-
ਸਾੜਾ ਹੋਈ ਜਾਂਦਾ ਏ |
ਰੁੱਤ ਮਸਤਾਨੀ ਗਈ,
ਰੰਗਲੀ ਜਵਾਨੀ ਗਈ,
ਖੂਨ ਨਾਲੋਂ ਪਾਣੀ ਅੱਜ-
ਗਾੜਾ ਹੋਈ ਜਾਂਦਾ ਏ |