2/23/2010

ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ

ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ ..
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ ...
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ...
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ ..