ਬਦਲ ਦੇਵੇ ਇਹ ਬੰਦੇ ਦਾ ਖੌਲ ਯਾਰੋ।
ਬੰਦਾ ਰੰਗਕੇ ਵਾਲ਼ ਜੁਆਨ ਬਣਦਾ।
ਧੌਲ਼ੇ ਵਾਲ਼ਾਂ ਤੋਂ ਪੈਂਦਾ ਏ ਹੌਲ ਯਾਰੋ।
ਜੁਆਨ ਵੇਖਕੇ ਬੁੱਕਲ਼ ਵਿੱਚ ਹਸਦੇ ਨੇ।
ਜੁਆਨ-ਬੁੱਢੇ ਨੂੰ ਕਰਨ ਮਖੌਲ ਯਾਰੋ।
ਹੱਸਣ ਵਾਲਿਆਂ ਆਪ ਵੀ ਇਹੋ ਕਰਨਾ।
ਸਮਾਂ ਬਦਲੇਗਾ ਜਦੋਂ ਮਹੌਲ ਯਾਰੋ।
ਕਾਪੀਰਾਈਟ ੨੦੦੯ ਪੁਰਾਣਾ ਪੰਜਾਬ. ਸਾਰੇ ਹੱਕ ਰਾਖਮੇ ਹਨ.