ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ ,
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,
ਦਿਲ ਕਰਦਾ ਨਾਲ ਤੇਰੇ ਇਕਰਾਰ ਕੋਈ ਕਰੀਏ ,
ਬੁਲਾ ਤੇ ਰੁਕਦਾ ਜੋ ਇੰਜਹਾਰ ਕੋਈ ਕਰੀਏ ,
ਇੰਨਕਾਰ ਤੋ ਡਰ ਲੱਗਦਾ ਚੁਪ ਰਹਿ ਵੀ ਹੁੰਦਾ ਨਹੀ ,
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,
ਇਕ ਦਰਦ ਅਵੱਲਾ ਏ ਇਕ ਚੀਸ ਅਨੋਖੀ ਏ ,
ਅਸੀ ਪੀਤਲ ਦੇ ਛੱਲੇ ਤੂੰ ਸੁੱਚਾ ਮੋਤੀ ਏ ,
ਤੈਨੂੰ ਜਿੱਤ ਵੀ ਸੱਕਦੇ ਨਾ ਮੁਲ ਲੈ ਵੀ ਹੁੰਦਾ ਨਹੀ ,
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,
ਦੱਸ ਕੀ ਕਰੀਏ ਸੱਜਣਾ ਤੂੰ ਆਪ ਸਿਆਣਾ ਏ ,
ਸਾਡੀ ਸੋਚ ਨਿਸਾਡਾ ਪਿਆਰ ਨਿਆਣਾ ਏ ,ਆਣੀ ਏ
“ ਵਿਰਕ “ ਵਾਂਗੂ ਦੁੱਖ ਸਹਿ ਵੀ ਹੁੰਦਾ ਨਹੀ ,
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ...