ਅਖ੍ਖੀਆਂ ਨੇ ਸਮਝਾਇਆ ਨਾ
ਪਿਆਰ ਜਿਹਨੂੰ ਅਸੀਂ ਕਰਦੇ ਸੀ
ਉਸਨੂੰ ਕਦੇ ਜਤਾਆ ਨਾ
ਮੇਲ ਤੇ ਨੀ ਹੋਇਆ
ਸੀਨੇ ਵਿੱਚ ਖਿੱਚ ਪੈ ਗਈ
ਗੱਲ ਸਾਡੇ ਦਿੱਲ ਵਾਲੀ ਦਿੱਲ ਵਿੱਚ ਰਹਿ ਗਈ
ਰੋਜ਼ ਬਣਾਉਂਦੇ ਰਹੇ ਬਹਾਨੇ ਐਵੇਂ ਬੋਲਾਂਗੇ ਉਸਨੂੰ
ਪਿਆਰ ਦੇ ਪੱਲੜੇ ਵਿੱਚ ਦਿੱਲ ਪਾ ਕੇ ਐਵੇਂ ਤੋਲਾਂਗੇ ਉਸਨੂੰ
ਦਿਲ ਟੁੱਟਿਆ ਪਰ ਚੁੱਪ ਨਾ ਟੁੱਟੀ
ਪਿਆਰ ਸਾਡੇ ਦੀ ਗੱਲ ਇੰਜ਼ ਮੁੱਕੀ
ਪਤਾ ਨੀਂ ਕੀ ਹੋਇਆ ਚੁੱਪ ਬਸ ਚੁੱਪ ਰੇਹ ਗਈ
ਗੱਲ ਸਾਡੇ ਦਿੱਲ ਵਾਲੀ ਦਿੱਲ ਵਿੱਚ ਰਹਿ ਗਈ
ਅਖ੍ਖੀਆਂ ਦੇ ਵਿੱਚ ਘੰਮਦਾ ਰੇਹਿੰਦਾ ਹਰ ਪਲ ਉੱਸਦਾ ਚੇਹਰਾ
ਉੱਸਦੀਆਂ ਯਾਦਾਂ ਨੇ ਮੱਲਿਆ ਏ ਦਿਲ ਦਾ ਚਾਰ ਚੁਫੇਰਾ
ਉੱਸਦਾ ਕੋਲੋਂ ਚੁੱਪ ਚੁੱਪ ਲੰਘਣਾ
ਹੱਸਣਾ ਤੇ ਫ਼ੇਰ ਹੱਸ ਕੇ ਸੱਗਣਾ
ਏਹੋ ਤਾਂ ਨਿਸ਼ਾਨੀ ਸਾਡੇ ਕੋਲ ਓਹਦੀ ਰੇਹ ਗਈ
ਗੱਲ ਸਾਡੇ ਦਿੱਲ ਵਾਲੀ ਦਿੱਲ ਵਿੱਚ ਰਹਿ ਗਈ
ਖਤ ਲਿਖਣਾ ਸਾਨੂੰ ਆਇਆ ਨਾ
ਅਖ੍ਖੀਆਂ ਨੇ ਸਮਝਾਇਆ ਨਾ
ਪਿਆਰ ਜਿਹਨੂੰ ਅਸੀਂ ਕਰਦੇ ਸੀ
ਉਸਨੂੰ ਕਦੇ ਜਤਾਆ ਨਾ
ਮੇਲ ਤੇ ਨੀ ਹੋਇਆ
ਸੀਨੇ ਵਿੱਚ ਖਿੱਚ ਪੈ ਗਈ
ਗੱਲ ਸਾਡੇ ਦਿੱਲ ਵਾਲੀ ਦਿੱਲ ਵਿੱਚ ਰਹਿ ਗਈ