2/22/2010

ਜਿੰਦ ਕੱਲੀ ਕੱਲੀ ਰੋਈ....

ਓਹਨੇ ਧੋਖਾ ਵੀ ਨਾ ਦਿੱਤਾ,ਓਹਤੋਂ ਵਫਾ ਵੀ ਨਾ ਹੋਈ,

ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ,

ਸਾਹਮਣੇ ਬਹਿ ਕੇ ਜੇ ਦੁੱਖ ਕਹਿੰਦੀ ਤੇ ਜ਼ਰ ਅਸੀਂ ਲੈਦੇਂ,

ਓਹਦੇ ਨੈਣਾਂ ਵਿੱਚੋਂ ਮਜਬੂਰੀਆਂ ਨੂੰ ਪੜ ਅਸੀਂ ਲੈਦੇਂ,

ਪਹਿਲਾਂ ਹੀ ਸੀ ਦੂਰ ਮੈਥੋਂ ,ਅੱਜ ਬਹੁਤ ਦੂਰ ਹੋਈ,

ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ