ਸਾਨੂ ਮਨ ਚੋ ਮਾਰ ਚੁੱਕੇ ਹੋਵੋਗੇ
ਜਦੋ ਨੂੰ ਅਸੀ ਪਰਤਾਗੇ
ਇਕ ਪਾਸੇ ਪਰੀਵਾਰ ,ਘਰ ਬਾਰ ,ਤੇਰਾ ਪਿਆਰ
ਹੁੰਦਾ ਰਿਜਕ ਵਿਹੂਣਿਆ ਦਾ ਰੱਬ ਰੋਜਗਾਰ
ਤੁਸੀ ਵਕਤ ਵਿਚਾਰ ਚੁੱਕੇ ਹੋਵੋਗੇ
ਜਦੋ ਨੂੰ ਅਸੀ ਪਰਤਾਗੇ
ਕਰ ਮਿੰਨਤਾ ਮੁੱਹਬਤਾ ਪੁਗਾਣ ਜੋਗੇ ਹੋਣਾ
ਅਸੀ ਦਿਲ ਦੇਵਤੇ ਕਹਾਣ ਜੋਗੇ ਹੋਣਾ
ਤੁਸੀ ਆਰਤੀ ਉਤਾਰ ਚੁੱਕੇ ਹੋਵੋਗੇ
ਜਦੋ ਨੂੰ ਅਸੀ ਪਰਤਾ ਗੇ
ਤੇਰੇ ਜੇਹੀ ਤਸਵੀਰ ਮੇਰੇ ਸਾਵੇ ਆ ਖੜੀ
ਸਿਰ ਸੂਹੀ ਫੁਲਕਾਰੀ ਸੋਨੇ ਚਾਂਦੀ ਵਿੱਚ ਮੜੀ
ਕਿੰਨਾ ਸੋਹਣਾ ਰੂਪ ਧਾਰ ਚੁੱਕੇ ਹੋਵੋਗੇ
ਜਦੋ ਨੂੰ ਅਸੀ ਪਰਤਾ ਗੇ
ਸਾਡੀ ਯਾਦ ਵੀ ਵਿਸਾਰ ਚੁੱਕੇ ਹੋਵੋਗੇ ਜਦੋ ਨੂੰ ਅਸੀ ਪਰਤਾਗੇ
ਸਾਨੂ ਮਨ ਚੋ ਮਾਰ ਚੁੱਕੇ ਹੋਵੋਗੇ
ਜਦੋ ਨੂੰ ਅਸੀ ਪਰਤਾਗੇ