2/27/2010

ਤੇਰਾ ਦੀਦਾਰ

ਤੇਰੇ ਗਮ ਨੇ ਮੈਨੂੰ ਕਲਮ ਫ਼ੜਾਈ,
ਮਜਬੂਰ ਕੀਤਾ ਮੈਨੂੰ ਕੁਝ ਲਿਖਣ ਨੂੰ,
ਕਦੀ ਤੇਰਾ ਦੀਦਾਰ ਸੀ ਮੈਨੂੰ ਰੱਬ ਵਰਗਾ,
ਨਾ ਜਾਂਦੇ ਸੀ ਮੰਦਰ ਕਦੇ ਮੱਥਾ ਟੇਕਣ ਨੂੰ,
ਜੇ ਦਿਲ ਵਿੱਚ ਕੁਝ ਰਹਿਮ ਬਾਕੀ ਹੋਵੇ ਤਾਂ,
ਆ ਜਾਵੀ ਮੇਰੇ ਸਿਵੇ ਦੀ ਅੱਗ ਸੇਕਣ ਨੂੰ,
ਪਰ ਚੁੱਕੀ ਨਾ ਮੇਰੇ ਦੇ ਮੁੱਖ ਤੋਂ ਕੱਫ਼ਣ,
ਕਿਤੇ ਉਠ ਹੀ ਨਾਂ ਜਾਵਾਂ ਤੈਨੂੰ ਵੇਖਣ ਨੂੰ.....