ਐਸਾ ਇਸ਼ਕ ਦੇ ਧੱਕੇ ਚੜਿਆ,ਅੱਗਾ ਪਿਛਾ ਭੁੱਲ ਗਿਆ,
ਮੁੰਡਾ ਸੱਤਾ ਦਿਨਾਂ ਵਿਚ ਰੁੱਲ ਗਿਆ,ਮੁੰਡਾ ਸੱਤਾ ਦਿਨਾਂ ......
ਪਹਿਲੇ ਦਿਨ ਜਦ ਮੇਲ ਹੋ ਗਿਆ,ਅੱਕਲ ਦਾ ਪੁਰਜਾ ਫੇਲ ਹੋ ਗਿਆ,
ਇਕੋ ਅੱਖ ਦੀ ਤੱਕਣੀ ਦੇ ਵਿੱਚ,ਦਾਰੂ ਵਾਂਗੂ ਡੁੱਲ ਗਿਆ,
ਮੁੰਡਾ ਸੱਤਾ ਦਿਨਾਂ ......
ਦੁਜੇ ਦਿਨ ਕੁੜੀ ਨੇੜੇ ਆਕੇ,ਲੈ ਗਈ ਨੀਂਦ ਤੇ ਚੈਨ ਚੁਰਾਕੇ,
ਛੱਤ ਤੇ ਬੈਠਾ ਤਾਰੇ ਗਿਣਦਾ,ਨੈਣੀ ਸੁਰਮਾਂ ਘੁੱਲ ਗਿਆ,
ਮੁੰਡਾ ਸੱਤਾ ਦਿਨਾਂ ......
ਤੀਜੇ ਦਿਨ ਦੇ ਗਈ ਨਿਸ਼ਾਨੀ,ਕਹਿੰਦੀ ਸੱਜਣਾ ਸਾਂਭ ਜਵਾਨੀ,
ਇਸ ਕਮਲੇ ਨੂਂ ਇਉ ਲੱਗਿਆ,ਜਿਵੇ ਦੱਰ ਸਵਰਗਾ ਦਾ ਖੁੱਲ ਗਿਆ,
ਮੁੰਡਾ ਸੱਤਾ ਦਿਨਾਂ ......
ਚੋਥੇ ਦਿਨ ਨੂਂ ਰਾਤ ਪਈ ਜਦ,ਪਿਆਰਾਂ ਵਾਲੀ ਬਾਤ ਪਈ ਜਦ,
ਇਸ਼ਕ ਹੁੱਸਨ ਲਈ ਮਰ ਮਿਟਣੇ ਨੂਂ,ਸੋਹਾਂ ਖਾਣ ਤੇ ਤੁਲ ਗਿਆ,
ਮੁੰਡਾ ਸੱਤਾ ਦਿਨਾਂ ......
ਪੰਜਵੇ ਦਿਨ ਵੱਜੇ ਢੋਲ ਹਾਣੀਓ,ਗੱਲ ਗਈ ਮਾਪਿਆ ਕੋਲ ਹਾਣੀਓ,
ਦੇਖ ਤੇਜ ਹਥਿਆਰ ਕੁੱਪਤੇ,ਦਿਲ ਕੁੜੀ ਦਾ ਡੁੱਲ ਗਿਆ,
ਮੁੰਡਾ ਸੱਤਾ ਦਿਨਾਂ ......
ਛੇਵੇਂ ਦਿਨ ਜਦ ਦਿਨ ਚੱੜ ਆਇਆ,ਝੱਟ ਕੁੜੀ ਨੂਂ ਡੇਲੀ ਪਾਇਆ,
ਸ਼ੱਗਨਾ ਵਾਲੇ ਗੀਤ ਗੁੰਜੇ ਜਦ,ਗਮ ਦਾ ਬੱਦਲ ਝੁੱਲ ਗਿਆ,
ਮੁੰਡਾ ਸੱਤਾ ਦਿਨਾਂ ......
ਮੰਗਲਾ ਦਿਨ ਜਦ ਸੱਤਵਾਂ ਢੱਲਿਆ,ਆਸ਼ਕ ਜੋਗੀ ਬਣਨ ਲਈ ਚੱਲਿਆ,
ਰਾਂਝੇ ਵਾਂਗੂ ਆਸ ਦਾ ਦੀਵਾ,ਹਫਤੇ ਵਿਚ ਹੋ ਗੁੱਲ ਗਿਆ,
ਮੁੰਡਾ ਸੱਤਾ ਦਿਨਾਂ ....