ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ,
ਕੁੱਝ ਸੁਪਨੇ ਮੇਰੇ ਅੱਦ ਵਾਟੇ..ਟੁੱਟ ਟੁੱਟ ਕੇ ਬਹੁਤ ਹੀ ਰੋਏ ਨੇ,
ਇਹ ਸੁਪਨੇ ਹੀਰੇ ਮੋਤੀ ਹੁਣ, ਮੈਂ ਲੜੀਆਂ ਵਿੱਚ ਪਰੋਏ ਨੇ,
ਕੁੱਝ ਸੁਪਨੇ ਸੀ ਲਾਸ਼ਾਂ ਵਰਗੇ, ਜੋ ਮੋਡੇ ਉੱਤੇ ਢੋਏ ਨੇ,
ਕੁੱਝ ਸੁਪਨੇ ਮੇਰੇ ਯਾਰਾਂ ਜਿਹੇ, ਅੱਜ ਜਾਨ ਦੇ ਵੈਰੀ ਹੋਏ ਨੇ,
ਕੁੱਝ ਲੋਕਾਂ ਮੇਰੇ ਰਾਹਾਂ ਵਿੱਚ, ਅੱਜ ਚੁਣ ਕੇ ਕੰਡੇ ਬੋਏ ਨੇ,
ਬਸ ਇਹੋ ਤਾਂ ਮੇਰੇ ਸੁਪਨੇ ਨੇ ਜੋ ਤੀਲਾ ਤੀਲਾ ਹੋਏ ਨੇ....