2/21/2010
ਪਿਆਰ ਦੇ ਅਹਿਸਾਸ
ਪਿਆਰ ਤੇਰਾ ਸੁਣ ਮੇਰੇ ਅੜੇਆਂਮੈਨੂੰ ਮੇਰੇ ਸਾਹ ਜਿਹਾ ਹੈਇੱਕ ਸਾਹ ਆਵੇ ਬਣ ਤੇਰਾ ਸੁਫਨਾਦੂਜਾ ਸਾਹ ਤੇਰੀ ਯਾਦ ਜਿਹਾ ਹੈ .........ਪਿਆਰ ਤੇਰਾ ਸੁਣ ਮੇਰੇ ਅੜੇਆਂਮੈਨੂੰ ਓਸ ਖ਼ੁਦਾ ਜਿਹਾ ਹੈਵਿੱਚ ਬੰਦਗ਼ੀ ਦੇ ਜੁਡ਼ੀਆਂ ਅੱਖੀਆਂਕੰਨ ਵਿੱਚ ਢਲ਼ਦੀ ਸਦਾ ਜਿਹਾ ਹੈ.........ਪਿਆਰ ਤੇਰਾ ਸੁਣ ਮੇਰੇ ਅੜੇਆਂਸਰੀਂਹ ਦੇ ਫੁੱਲ ਦੇ ਵਾਲ਼ ਜਿਹਾ ਹੈਮਿਨੀ ਮਿਨੀ ਖੁਸ਼ਬੋ ਮਨ ਵਿੱਚ ਮਹਿਕੇਬੁਲ੍ਹਾਂ ਤੇ ਫਰਕੀ ਵਾਹ !ਜਿਹਾ ਹੈਪਿਆਰ ਤੇਰਾ ਸੁਣ ਮੇਰੇ ਅੜੇਆਂਵਾਦੀਂ ਰੁਮਕਦੀ ਵਾਅ ਜਿਹਾ ਹੈਕੋਲੋਂ ਲੰਘਦੀ ਮੈਨੂੰ ਛੋਹ ਛੋਹਕਿਵੇਂ ਦੱਸਾਂ ਅਹਿਸਾਸ ਕੇਹਾ ਹੈ..ਪਿਆਰ ਤੇਰਾ ਸੁਣ ਮੇਰੇ ਅੜੇਆਂਹਡ਼੍ਹ ਵਿੱਚ ਓਸ ਮਲਾਹ ਜਿਹਾ ਹੈਰੂਡ਼੍ਹਨੋਂ ਠੱਲ੍ਹੀ ਮੇਰੀ ਹਸਰਤਹੀਰ ਦੇ ਵਾਰਿਸ ਸ਼ਾਹ ਜਿਹਾ ਹੈ...........ਪਿਆਰ ਤੇਰਾ ਸੁਣ ਮੇਰੇ ਅੜੇਆਂਘਰ ਵੱਲ ਮੁਡ਼ਦੇ ਰਾਹ ਜਿਹਾ ਹੈਸੰਝ ਪਈ ਥੱਕ ਹਾਰ ਕੇ ਮੁਡ਼ਿਆਆਏ ਸਾਹ ਵਿੱਚ ਸਾਹ ਜਿਹਾ ਹੈ.....ਪਿਆਰ ਤੇਰਾ ਸੁਣ ਮੇਰੇ ਅੜੇਆਂਰੱਬ ਦੇ ਘਰ ਦੀ ਥਾਂ ਜਿਹਾ ਹੈਮਨ ਜੁਡ਼ ਜਾਵੇ ਲੱਗ ਉਹਦੇ ਚਰਨੀਰੱਬ ਦੇ ਵਿੱਚ ਵਿਸਾਹ ਜਿਹਾ ਹੈ.....ਪਿਆਰ ਤੇਰਾ ਸੁਣ ਮੇਰੇ ਅੜੇਆਂਮੈਨੂੰ ਮੇਰੇ ਸਾਹ ਜਿਹਾ ਹੈ.....ਮੈਨੂੰ ਮੇਰੇ ਸਾਹ ਜਿਹਾ ਹੈ......