2/21/2010
ਇੰਝ ਸੀ ਮੇਲ ਤੇਰਾ ਮੇਰਾ ਹੋਣਾ
ਉਹ ਮੋਮੀ ਲਿਫਾਫਿਆਂ ਦਾ ਬੰਦ ਹੋਣਾ,ਮੇਰਾ ਕਾਗ਼ਜ਼ੀ ਲਿਫਾਫੇ ‘ਚ ਸੂਈਆਂ ਲਿਆਉਣਾ,ਇੱਕ ਸੂਈ ਦਾ ਉਹਦੇ ਜੋਡ਼ ‘ਚ ਅਡ਼ਨਾ,ਫਾਡ਼ ਲਿਫਾਫਾ ਉਸ ਨੂੰ ਕੱਢਣਾ,ਕਾਗ਼ਜ਼ ਤੇ ਤੇਰੇ ਨਾਮ ਦਾ ਤੱਕਣਾ,ਤੇਰੀ ਇੱਕ ਲਿਖੀ ਕਹਾਣੀ ਹੋਣਾ,ਪਾਡ਼ੇ ਵਰਕੇ ਨੂੰ ਹੱਥੀਂ ਪਲੋਸਕੇ,ਸਤਰਾਂ ਜੋਡ਼ ਕਹਾਣੀ ਪਡ਼੍ਹਨਾ,ਉਹ ਖੁਸ਼ੀਆਂ,ਹਾਸੇ, ਦਰਦ ਚੀਸ ਦਾ,ਮੈਨੂੰ ਆਪਣਾ ਆਪਣਾ ਲੱਗਣਾ,ਤੇਰੇ ਸ਼ਬਦਾਂ ਨਾਲ ਹੋ ਤੁਰਨਾ,ਦੋਹਾਂ ਦੀ ਇਹੋ ਕਹਾਣੀ ਲੱਗਣਾ,ਉਸ ਦੇ ਵਿੱਚ ਨਾਮ ਮੇਰਾ ਆਉਣਾ,ਫੇਰ ਇੱਕ ਹੋਰ ਕਹਾਣੀ ਦਾ ਜੰਮਣਾ,ਆਪਣੀ ਕਹਾਣੀ ‘ਚ ਮੇਰੇ ਹਾਣ ਦਾਤੇਰੇ ਨਾਮ ਦਾ ਪਾਤਰ ਘਡ਼ਨਾ,ਕਲਪਨਾ ਆਪਣੀ ਤੈਨੂੰ ਬਣਾਉਣਾ,ਤੇ ਆਖਿਰ ਨੂੰ ਮੈਂ ਤੈਨੂੰ ਲੱਭਣਾ,ਮੈਨੂੰ ਮਿਲ ਤੇਰਾ ਇਹ ਪੁੱਛਣਾ,ਹੁਣ ਤੱਕ ਦੱਸ ਕਿੱਥੇ ਸੀ ਸੱਜਣਾ,ਇੰਝ ਸੀ ਮੇਲ ਤੇਰਾ ਮੇਰਾ ਹੋਣਾ..........