2/22/2010

ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ

ਰੋਜ਼ ਦਾ ਝਗੜਾ ਮੁਕਾ ਦੇ ਜ਼ਿਦ ਨਾਂ ਕਰ,ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,ਕਿਰਨ ਮੇਰੀ ਆਸ ਦੀ ਬਣ ਕੇ ਕਦੀ,ਜ਼ਿੰਦਗੀ ਨੂੰ ਜਗ-ਮਗਾ ਦੇ ਜ਼ਿਦ ਨਾਂ ਕਰ,ਇਹ ਅੜਿਕਾ ਹੈ ਨਜ਼ਰ ਦੇ ਦਰਮਿਆਨ,ਇਹ ਦੁਪੱਟਾ ਵੀ ਹਟਾ ਦੇ ਜ਼ਿਦ ਨਾਂ ਕਰ,ਜ਼ਿੰਦਗੀ ਦਾ ਸਿਲਸਿਲਾ ਹੋਵੇ ਸ਼ੁਰੂ,ਮੁਸਕਰਾ ਦੇ ਮੁਸਕਰਾ ਦੇ ਜ਼ਿਦ ਨਾਂ ਕਰ,