2/21/2010

ਨੇੜੇ ਨੇੜੇ ਹੁੰਦਿਆਂ ਉਹ ਹੋ ਗਈ ਇੰਨੀ ਕਰੀਬ,

ਮੁਸਕੁਰਾ ਕੇ ਸਾਰੇ ਸ਼ਿਕਵੇ ਦੂਰ ਕਰ ਕੇ ਚਲੀ ਗਈ,ਉਹ ਮੈਨੂੰ ਹੱਸਣ ਲਈ ਮਜਬੂਰ ਕਰ ਕੇ ਚਲੀ ਗਈ,ਬਹਿ ਗਈ ਉਹ ਦਿਲ ਚ ਮੇਰੇ ਆਪ ਤਾਂ ਚੁਪ ਚਾਪ ਹੀ,ਮੈਨੂੰ ਸਾਰੇ ਜਗ ਚ ਮਸ਼ਹੂਰ ਕਰ ਕੇ ਚਲੀ ਗਈ,ਜਿਸ ਦੇ ਵਿਚੋਂ ਵੇਖਦਾ ਸੀ ਉਸ ਨੂੰ ਮੈਂ ਵਾਰ ਵਾਰ,ਮੇਰੇ ਦਿਲ ਦਾ ਸ਼ੀਸ਼ਾ ਚਕਨਾ-ਚੂਰ ਕਰ ਕੇ ਚਲੀ ਗਈ,ਖੁਦ ਨੂੰ ਚੁੰਮਾਂ ਤਾਂ ਇਹ ਜਾਪੇ ਸਾਜ਼ ਕੋਈ ਸੁਰ ਚ ਹੈ,ਹੋਂਠ ਮੇਰੇ ਇਸ ਤਰਾਂ ਮਸਰੂਰ ਕਰ ਕੇ ਚਲੀ ਗਈ,ਨੇੜੇ ਨੇੜੇ ਹੁੰਦਿਆਂ ਉਹ ਹੋ ਗਈ ਇੰਨੀ ਕਰੀਬ,ਮੈਨੂੰ ਆਪਣੇ ਆਪ ਤੋਂ ਹੀ ਦੂਰ ਕਰ ਕੇ ਚਲੀ ਗਈ,ਮੁਸਕਾਨ ਉਸ ਦੀ ਖੁਸ਼ਬੂਦਾਰ ਤੇ ਉਹ ਉਸ ਨਾਲ,ਕਾਗਜ਼ੀ ਫੁੱਲਾਂ ਨੂੰ ਭਰਪੂਰ ਕਰ ਕੇ ਚਲੀ ਗਈ,