2/21/2010

ਭਾਵੇਂ ਉਸ ਨਾਂ ਆਵਣਾ ਪਰ ਫਿਰ ਵੀ ਹੈ ਉਸ ਦੀ ਉਡੀਕ,

ਭਾਵੇਂ ਉਸ ਨਾਂ ਆਵਣਾ ਪਰ ਫਿਰ ਵੀ ਹੈ ਉਸ ਦੀ ਉਡੀਕ,
ਮੁਸਕੁਰਾ ਕੇ ਦੇਖਿਆ ਹੈ ਇਕ ਨਜ਼ਰ ਜਿਸ ਨੇ ਕਦੇ,ਹੱਥ ਧਰ ਦਿੱਤੇ ਅਸੀਂ ਤਾਂ ਉਸ ਦਿਆਂ ਪੈਰਾਂ ਤਲੇ,ਮੁਸਕੁਰਾ ਕੇ ਜਦ ਵੀ ਲੰਘੇ ਹਾਂ ਉਸ ਦੇ ਕੋਲ ਦੀ,ਦੇਖਦੇ ਹੀ ਰਹਿ ਗਏ ਬਸ ਕੁਝ ਵਿਚਾਰੇ ਦਿਲ ਜਲੇ,ਨਾਂ ਅਸੀਂ ਸੁੱਤੇ ਤੇ ਨਾਂ ਹੀ ਚੈਨ ਦੀ ਕਰਵਟ ਲਈ,ਆ ਗਏ ਸਾਨੂੰ ਨਜ਼ਰ ਉਹ ਜਦ ਕਦੇ ਵੀ ਦਿਨ ਢਲੇ,ਭਾਵੇਂ ਉਸ ਨਾਂ ਆਵਣਾ ਪਰ ਫਿਰ ਵੀ ਹੈ ਉਸ ਦੀ ਉਡੀਕ,ਆਪਣੇ ਆਪ ਨੂੰ ਬੰਦਾ ਕਿਸ ਤਰਾਂ ਦੇਖੋ ਛਲੇ,ਤੜਪਦੇ ਹਾਂ,ਭਟਕਦੇ ਹਾਂ,ਗਮ ਵੀ ਸਾਡੇ ਨਾਲ ਨੇ,ਹਰ ਕਿਸੇ ਦੇ ਹੀ ਨਸੀਬਾਂ ਵਿਚ ਨਹੀਂ ਇਹ ਦਿਨ ਭਲੇ,