ਮੇਰੇ ਦਿਲ ਤੇ ਨਜ਼ਰ ਦਾ ਵਾਰ ਕੀਤਾ ਹੈ ਖੁਦਾ ਬਖਸ਼ੇ,
ਅਜੇ ਤਕ ਤਾਂ ਉਹਨਾਂ ਨੇ ਕੋਈ ਵੀ ਵਾਅਦਾ ਨਿਭਾਇਆ ਨਹੀਂ,
ਮਿਲਣ ਦਾ ਫਿਰ ਉਹਨਾਂ ਇਕਰਾਰ ਕੀਤਾ ਹੈ ਖੁਦਾ ਬਖਸ਼ੇ,
ਬੜਾ ਭੋਲਾ ਦਿਲ ਹੈ ਜੋ ਤੇਰੀਆਂ ਗੱਲਾਂ ਚ ਆ ਬੈਠੇ,
ਤੇਰੀ ਗੱਲ ਤੇ ਮੈਂ ਇਤਬਾਰ ਕੀਤਾ ਹੈ ਖੁਦਾ ਬਖਸ਼ੇ,
ਭਰੀ ਦੁਨੀਆਂ ਚ ਮੈਂ ਅਪਣੀ ਵਫਾ ਦਾ ਰਾਜ਼ ਦੱਸ ਦਿਤਾ,
ਮੈਂ ਅਪਣੇ ਇਸ਼ਕ ਦਾ ਇਜ਼ਹਾਰ ਕੀਤਾ ਹੈ ਖੁਦਾ ਬਖਸ਼ੇ,