2/21/2010

ਮੈਥੋਂ ਵਫਾ ਤੇਰੇ ਨਾਲ ਹੋਈ ਨਾ...

ਹੋ ਸਕੇ ਤਾਂ ਮੈਨੂੰ ਮਾਫ ਕਰੀਂ,ਮੈਥੋਂ ਵਫਾ ਤੇਰੇ ਨਾਲ ਹੋਈ ਨਾ...ਸੱਚ ਜਾਣੀਂ ਗੱਲ ਦਿਲ ਦੀ ਅੜਿਆ,ਨਹੀਂ ਲੰਘਿਆ ਦਿਨ ਕੋਈ ਐਸਾ,ਜਦੋਂ ਯਾਦ ਤੇਰੀ ਚ ਰੋਈ ਨਾ..ਹੋ ਸਕੇ ਤਾਂ ਮੈਨੂੰ ਮਾਫ ਕਰੀਂ,ਮੈਥੋਂ ਵਫਾ ਤੇਰੇ ਨਾਲ ਹੋਈ ਨਾ...ਬਿਨਾਂ ਕਹੇ ਮੇਰੀ ਹਰ ਗੱਲ ਪੁਗਾਉਣ ਵਾਲੀਆ,ਮੈਨੂੰ ਆਪਣੇ ਗੀਤਾਂ ਵਿਚ ਗਾਉਣ ਵਾਲੀਆ,ਮੈਂ ਕਮਲੀ ਤਾਂ ਲੋੜ ਵੇਲੇ ਵੀ, ਨਾਲ ਖਲੋਈ ਨਾ..ਹੋ ਸਕੇ ਤਾਂ ਮੈਨੂੰ ਮਾਫ ਕਰੀਂ,ਮੈਥੋਂ ਵਫਾ ਤੇਰੇ ਨਾਲ ਹੋਈ ਨਾ...ਮੇਰੀ ਨਵੀਂ ਦੁਨੀਆਂ ਚ ਸਾਰੇ ਈ ਨੇ ਨਾਲ ਮੇਰੇ,ਹਰ ਇਕ ਤੋਂ ਮਿਲਦਾ ਪਿਆਰ ਵੀ ਆ,ਅੱਖ ਭਰਦੀ ਤੇਰਾ ਚੇਤਾ ਆਉਂਦਾ ਤੇ,ਕੇ ਮੇਰੇ ਬਾਝੋਂ ਨਾਲ ਤੇਰੇ ਹੁਣ ਕੋਈ ਨਾ,ਹੋ ਸਕੇ ਤਾਂ ਮੈਨੂੰ ਮਾਫ ਕਰੀਂ,ਮੈਥੋਂ ਵਫਾ ਤੇਰੇ ਨਾਲ ਹੋਈ ਨਾ...ਉਂਝ ਪਿਆਰ ਤੇ ਕਰਦੇ ਸਭ ਇਥੇ ਵੀ,ਪਰ ਨਹੀਂ ਭੁੱਲਦਾ ਅੜਿਆ, ਪਿਆਰ ਤੇਰਾ,ਹਰ ਦਿਨ ਤੇਰੀ ਸੋਚ ਚ ਲੰਘਦਾ ਹੈ,ਇਕ ਦਿਨ ਵੀ ਅਜੇ ਮੈਂ ਸੋਈ ਨਾ...ਹੋ ਸਕੇ ਤਾਂ ਮੈਨੂੰ ਮਾਫ ਕਰੀਂ,ਮੈਥੋਂ ਵਫਾ ਤੇਰੇ ਨਾਲ ਹੋਈ ਨਾ...ਮੈਥੋਂ ਵਫਾ ਤੇਰੇ ਨਾਲ ਹੋਈ ਨਾ..