7/30/2010

ਕਫ਼ਨ - ਜਸਪ੍ਰੀਤ ਸਿੰਘ ਖੱਖ

ਜਦੋ ਉੱਠੇਗਾ ਜਨਾਜ਼ਾ ਮੇਰਾ,
ਦੋ ਫੁੱਲ ਬਰਸਾ ਦੇਣਾ ,

ਆਪਣੀ ਮੁਸਕਾਨ ਛੁਪਾਕੇ,
ਦੋ ਹੰਝੂ ਸਾਡੇ ਲਈ ਵਹਾ ਦੇਣਾ,

ਮਾਂ ਮੇਰੀ ਜੇ ਗਲ ਲੱਗ ਰੋਵੇ
ਝੂੱਠਾ-ਮੂੱਠਾ ਹੀ ਚੁੱਪ ਕਰਾ ਦੇਣਾ,

ਜੇ ਜਸ ਨੂੰ ਮਿਲਣ ਦਾ ਦਿਲ ਕਰੇ,
ਥੋੜਾ ਜਿਹਾ ਕਫ਼ਨ ਉਠਾ ਦੇਣਾ