5/29/2010

ਸ਼ਿਵ ਕੁਮਾਰ ਬਟਾਲਵੀ

ਸ਼ਿਵ ,ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜਿੰਦਗੀ ਵਿੱਚੋ ਚੁਣਦਾ ਅਤੇ ਉਹਨਾਂ ਨਾਲ ਅਜਿਹੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜਲਾਂ ਲਿਖਦਾ ਕਿ ਜਾਪਦਾ ਪੂਰੇ ਸੰਸਾਰ ਦਾ ਗ਼ਮ ਉਸ ਨੇ ਆਪਣੇ ਵਿੱਚ ਸਮਾ ਲਿਆ ਹੋਵੇ।
ਸ਼ਿਵ ਨੇ ਆਪਣੀ ਜਿੰਦਗੀ ਵਿੱਚ ਇੱਕ ਮਹਾਂ ਕਾਵਿ ਲੂਣਾ ਲਿਖਿਆ, ਜਿਸ ਵਿੱਚ ਉਸ ਨੇ ਸੰਸਾਰ ਵਿੱਚ ਭੰਡੀ ਰਾਣੀ ਲੂਣਾ ਦੇ ਚਰਿੱਤਰ ਉੱਤੇ ਲਾਏ ਦਾਗ਼ ਲਈ ਸਮਾਜ ਨੂੰ ਦੋਸ਼ੀ ਦੱਸਿਆ। ਇਹ ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਲਈ ਉਸ ਨੂੰ ਸਾਹਿਤ ਅਕਾਦਮੀ ਸਨਮਾਨ ਮਿਲਿਆ।
ਸ਼ਿਵ, ਜਿਸ ਨੂੰ ਕੀਟਸ ਨਾਲ ਮਿਲਾਇਆ ਜਾਦਾ ਸੀ, ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨਿਆਂ ਤੋਂ ਵਿਦਾ ਹੋ ਗਿਆ
ਸ਼ਿਵ ਕੁਮਾਰ ਦਾ ਜਨਮ ਸਿਆਲ ਕੋਟ (ਪਾਕਿਸਤਾਨ) ਦੇ ਬੜਾ ਪਿੰਡ ਲੋਹਟੀਆਂ ਵਿਖੇ ਹੋਏਆ ਸੀ |