3/20/2010
ਆਰਥਿਕਤਾ
ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ। ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ ੯੮.੮% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ। ਸੰਨ ੨੦੦੩-੦੪ ਦੌਰਾਨ ਪੰਜਾਬ ਵਿੱਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ ੨ ਲੱਖ ੩ ਹਜ਼ਾਰ ਸੀ। "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ" ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ। ਪੰਜਾਬ ਇੰਫੋਟੈੱਕ ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ।