ਓਹ ਬਚਪਨ ਜਦੋ ਸਭ ਆਪਣੇ ਸੀ,
ਓਹ ਬਚਪਨ ਜਦੋ ਚਾਹਤ ਸਿਰਫ ਗੁੱਡੀਆਂ ਪਟੋਲਿਆ ਦੀ ਸੀ,
ਓਹ ਬਚਪਨ ਜਿਸ 'ਚ ਬਾਬਲ ਦਾ ਪਿਆਰ ਤੇ ਮਾਂ ਦੀ ਲੋਰੀ ਸੀ,
ਓਹ ਬਚਪਨ ਜਿਸ 'ਚ ਦਾਦੀ ਦੀਆਂ ਕਹਾਣੀਆਂ ਸੀ,
ਤੇ ਕਹਾਣੀਆਂ ਸੀ "ਇੱਕ ਰਾਜਕੁਮਾਰ ਤੇ ਸੋਨੇ ਦਾ ਦੇਸ"
ਓਹ ਬਚਪਨ ਜਦੋ ਇੱਕ ਹੰਝੂ ਤੇ ਮਾਂ ਗਲ ਨਾਲ ਲਾ ਕੇ ਕਹਿੰਦੀ ਸੀ,
ਕਿ "ਮੇਰਾ ਪੁੱਤਰ ਤੇ ਬਡਾ ਬਹਾਦਰ ਏ"