2/21/2010

'ਉਹ ਝਾਂਜਰਾਂ'

ਬਡ਼ੀ ਅਨੋਖੀ ਸ਼ਾਮ ਸੀ 'ਮੈਂ' ਤੇ 'ਓਹ' ਬੜੇ ਚਿਰ ਬਾਅਦ ਮਿਲ ਰਹੇ ਸੀ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ... ਮੈਂ ਉਸਦੇ ਕੋਲ ਬੈਠਾ ਸੀ, ਉਹ ਮੇਰੇ ਕੋਲ ਬੈਠੀ ਸੀ ਮੈਂ ਉਸਦੇ ਚਿਹਰੇ ਵਲ ਵੇਖ ਰਿਹਾ ਸੀ, ਉਸਨੇ ਨਜ਼ਰਾਂ ਝੁਕਾ ਲਈਆਂ ਸਨ ਮੈਂ ਕੁੱਝ ਦੇਣ ਵਾਸਤੇ ਆਪਣਾ ਹੱਥ ਉਸ ਵੱਲ ਵਧਾਇਆ, ਮੇਰੀ ਮੁੱਠੀ ਬੰਦ ਸੀ, ਉਸਨੇ ਵੀ ਹੱਥ ਅੱਗੇ ਕੀਤਾ, ਮੈਂ ਉਸਦੇ ਹੱਥ ਤੇ ਝਾਂਜਰਾਂ ਰੱਖ ਦਿੱਤੀਆਂਉਸਨੇ ਮੇਰੇ ਵਲ ਹੈਰਾਨੀ ਨਾਲ ਵੇਖਿਆ, ਫਿਰ ਮੁਸਕੁਰਾਈ ਤੇ ਕਹਿਨ ਲੱਗੀ, 'ਤੁਸੀ ਆਪਣੇ ਹੱਥੀਂ ਮੇਰੇ ਪੈਰਾਂ ਚ' ਪਾ ਦਿਉ ਮੈਂ ਓਸਦੇ ਪੈਰਾਂ ਚ' ਝਾਂਜਰਾਂ ਪਾ ਦਿੱਤੀਆਂ ਉਹ ਮੇਰੇ ਵਲ ਵੇਖ ਰਹੀ ਸੀ, ਸ਼ਾਇਦ ਕੁੱਝ ਕਹਿਣਾ ਚਾਹੁੰਦੀ ਸੀ ਉਹਫਿਰ ਉਹ ਉੱਠ ਪਈ, ਉਸਦੀਆਂ ਅੱਖਾਂ ਚ' ਹੰਝੂ ਸਨ, ਪਰ ਬੁੱਲਾਂ ਤੇ ਹਾਸਾ ਸੀ ਉਹ ਖਿੜਖਿੜਾ ਕੇ ਹੱਸਣ ਲੱਗ ਪਈ, ਝੂਮਣ ਲੱਗ ਪਈ ਤੇ ਕਹਿਣ ਲੱਗੀ, "ਮੇਰੇ ਅਮਰਜੀਤ, ਮੈਂ ਅੱਜ ਬਹੁਤ ਖੁਸ਼ ਹਾਂ, ਮੈਂ ਅੱਜ ਬਹੁਤ ਖੁਸ਼ ਹਾਂ, ਅਮਰਜੀਤ" ਝਾਂਜਰਾਂ ਦੀ ਝਨਕਾਰ ਮੇਰੇ ਕੰਨਾ ਚ' ਗੂੰਜ ਰਹੀ ਸੀ, ਮੈਂ ਵੀ ਬਹੁਤ ਖੁਸ਼ ਹੋ ਗਿਆ ਸੀ ਅਚਾਨਕ, ਉਹ ਝੂਮਦੀ ਹੋਈ ਲੱੜਖੜਾ ਕੇ ਡਿੱਗ ਪਈ, ਮੈਂ ਫਟਾਫਟ ਉਸਨੂੰ ਫੜਨ ਲਈ ਉੱਠਿਆ, ਕੀ ਵੇਖਦਾਂ? ਮੈਂ ਆਪਣੇ ਕਮਰੇ ਚ' ਤੱਖਤਪੋਸ਼ ਤੇ ਪਿਆ ਸੀ, ਅੱਖਾਂ ਚ' ਹੰਝੂ ਆ ਗਏ ਉੱਠ ਕੇ ਦਰਾਜਾਂ ਫਰੋਲੀਆਂ ਤੇ ਵੇਖਿਆ ਕਿ 'ਉਹ' ਉੱਥੇ ਹੀ ਪਈਆਂ ਸਨ ਉਹ ਝਾਂਜਰਾਂ, ਮੇਰੇ ਕੋਲ ਹੀ ਸਨ ਹੁਣ ਵੀ ਮੇਰੇ ਕੋਲ ਹੀ ਹਨ, 'ਉਹ ਝਾਂਜਰਾਂ'