ਕੋਈ ਪੁਛਦਾ ਦਿਲ ਦਾ ਹਾਣੀ ਮੇਰਾ ਇਕੋ ਸਵਾਲ ਖੁਦਾ ਤੋ
ਮੈਨੂੰ ਮੋਤ ਕਦੋ ਹੈ ਆਣੀ ਜੇ ਮੋਤ ਹੈ ਅਗਲੇ ਪਲਾਂ ਚ ਆਣੀ
ਤਾਂ ਕੁਝ ਪਲ ਰਬਾ ਠਹਿਰੀ ਗਮ ਦੇ ਮਰੁਥਲ ਚ ਭਟਕਾ
ਸਿਰ ਤੇ ਤਪਦੀ ਸਿਖਰ ਦੁਪਿਹਰੀ ਮੁੰਹ ਵਿੱਚ ਨਾ ਕੋਈ ਪਾਣੀ ਪਾਵਣ ਵਾਲਾ
ਪੀ ਲੈਣ ਦੇ ਮੈੰਨੂ ਹਝੂੰਆ ਦਾ ਪਾਣੀ
ਮੇਰਾ ਇਕੋ ਸਵਾਲ..................,,
ਕੀ ਕਰਨਾ ਇਸ ਜਿੰਦਗੀ ਦਾ ਜਿਸਨੇ ਕੀਤੀ ਬੇਵਫਾਈ
ਹੰਝੂ ਧੋਖੇ ਤੋਹਮਤਾ ਇਹੀ ਕੀਤੀ ਮੈੰ ਕਮਾਈ
ਖੁਸ਼ਿਆ ਵੰਡਣ ਲਘਿਆ ਰੱਬਾ ਕੀਤੀ ਵੰਡ ਤੂੰ ਕਾਣੀ
ਮੇਰਾ ਇਕੋ ਸਵਾਲ..........
ਵਿੱਚ ਬਚਪਨੇ ਪਲੋਸ ਕੇ ਮੱਥਾ ਹਰ ਕੋਈ ਅਪਣਾ ਕਹਿ ਜਾਦਾੰ
ਵਿੱਚ ਜਵਾਨੀ ਆ ਕੇ ਫਿਰ ਹਰ ਇਕ ਪਰਦਾ ਲਹਿ ਜਾਦਾੰ
ਰਿਸ਼ਤੇ ਨਾਤਿਆ ਦੀ ਤਾੰ ਫਿਰ ਉਲਝ ਜਾੰਦੀ ਹੈ ਤਾਣੀ
ਮੇਰਾ ਇਕੌ ਸਵਾਲ...........
ਮੈਨੁੰ ਲੋਰ ਨਾ ਕਬਰ ਦੀ ਕੋਈ ਮੇਰੀ ਰਾਖ ਰੋਹੀਆਂ ਚ ਖਿਲਾਰ ਦਿਉ
ਮੇਰੀ ਯਾਦ ਜਿਹਨ ਵਿੱਚ ਰਖਿਉ ਨਾ ਮੇਰੀ ਲਾਸ਼ ਨਾਲ ਇਸ ਨੂੰ ਸ਼ਾਰ ਦਿਉ
ਮਿਲ ਜਾਣਾ ਅੱਜ ਉਸੇ ਵਿੱਚ ਜਿਹਰੀ ਰੇਤ ਉਮਰ ਭਰ ਛਾਣੀ
ਮੇਰਾ ਇਕੋ ਸ਼ਵਾਲ ਖੁਦਾ ਤੋਂ ਮੈਨੂੰ ਮੋਤ ਕਦੋਂ ਹੈ ਆਣੀ
