2/21/2010
ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉਣਾ ਤਾਂ ਸੌਖਾ ਹੈ
ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾਪਹਿਲਾਂ ਵਾਂਗ ਹੱਸਦਾ ਗਾਂਉਂਦਾ ਪੰਜਾਬ ਦੇ ਨਹੀਂ ਹੋਣਾ ।ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉਣਾ ਤਾਂ ਸੌਖਾ ਹੈਐ ਪਰ ਸਾਡੇ ਕੋਲੋਂ ਪੋਰਸ ਵਾਂਗੂਂ ਜਵਾਬ ਦੇ ਨਹੀਂ ਹੋਣਾ ।ਉੁਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।ਅਸੀਂ ਪੇਸ਼ ਕੀਤੇ ਕਦੇ ਉਹਨਾਂ ਨੂੰ ਕਈ ਗੁਲਦਸਤੇਦੇਖੋ ਅਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ ।ਰਹਿਣੀ ਆਰਜ਼ੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰਜਦੋਂ ਵੀ ਮੋਏ ਤਾਂ ਚਿਹਰੇ ਉਤੇ ਨਕਾਬ ਦੇ ਨਹੀਂ ਹੋਣਾ ।ਬਹੁਤੀਆਂ ਚੀਜਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾਸਾਡੇ ਕੋਲੋਂ ਸਤਲੁਜ ਉਹਤੋਂ ਝਨਾਬ ਦੇ ਨਹੀਂ ਹੋਣਾ ।ਜਹਾਲਤ ਹੋ ਗਈ ਹੈ ਜਿੰਨਾਂ ਲੋਕਾਂ ਦੀ ਸੋਚ ਤੇ ਕਾਬਜਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ ।ਸੱਸੀ ਵਾਂਗ " ਸਾਬ " ਜਿਸ ਦਿਨ ਭੱਟਕ ਜਾਵਾਂਗੇ ਥਲਾਂ ਅੰਦਰਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ ।