2/26/2010

ਇੰਤਜ਼ਾਰ

ਇੰਤਜ਼ਾਰ ਹੈ ਮੈਨੂੰ ਕਦ ਉਹ ਮੇਰੇ ਕੋਲ ਆਵੇ,
ਆਪਣੀ ਬਾਂਹਵਾਂ ਦਾ ਹਾਰ ਮੇਰੇ ਗਲ ਵਿੱਚ ਪਾਵੇ|
ਆਵੇ ਉਹ ਮੇਰੇ ਕੋਲ ਅੱਜ,
ਤੇ ਮੈਨੂੰ ਲੈ ਕੇ ਕਿਤੇ ਦੂਰ ਉੱਡ ਜਾਵੇ|
ਇੰਤਜ਼ਾਰ ਹੈ ਮੈਨੂੰ ਕਿ ਉਹ ਇਹ ਮੈਨੂੰ ਕਹੇ,
ਮੇਰਾ ਦਿਲ ਨਾ ਹੁਣ ਤੇਰੇ ਬਾਝੋਂ ਰਹੇ|
ਬੱਸ ਤੇਰੇ ਨਾਲ ਹੀ ਗੱਲਾਂ ਕਰੀ ਜਾਵਾਂ ਹਰ ਪੱਲ,
ਮੇਰਾ ਇਹ ਦਿਲ ਮੈਨੂੰ ਇਹ ਸਭ ਕਹੇ|
ਇੰਤਜ਼ਾਰ ਹੈ ਮੈਨੂੰ ਕਦ ਉਹ ਮੇਰਾ ਹੋਵੇ ਗਾ,
ਉਹਦੇ ਪਿਆਰ ਨਾਲ ਰੌਸ਼ਨ ਚਾਰ ਚੁਫੇਰਾ ਹੋਵੇ ਗਾ|
ਉਹ ਦਿਨ ਸੁਭਾਗਾ ਸ਼ਗਨਾਂ ਭਰਿਆ,
ਜਿਸ ਦਿਨ ਮੇਰਾ ਮੀਤ ਹਮੇਸ਼ਾਂ ਲਈ ਮੇਰਾ ਹੋਵੇ ਗਾ|
ਇੰਤਜ਼ਾਰ ਹੈ ਮੈਨੂੰ ਹਾਂ ਇੰਤਜ਼ਾਰ ਹੈ,
ਇਸ ਇੰਤਜ਼ਾਰ ਵਿੱਚ ਵੀ ਦਿਲ ਨੂੰ ਕਰਾਰ ਹੈ|
ਜਾਣਦੀ ਹਾਂ ਇਹ ਇੰਤਜ਼ਾਰ ਸ਼ਾਇਦ ਇੰਤਜ਼ਾਰ ਹੀ ਰਹਿ ਜਾਵੇ,
ਪਰ ਫਿਰ ਵੀ ਮੈਨੂੰ ਉਹਦਾ ਇੰਤਜ਼ਾਰ ਹੈ|
ਪਰ ਫਿਰ ਵੀ ਮੈਨੂੰ ਉਹਦਾ ਇੰਤਜ਼ਾਰ ਹੈ|