2/26/2010

ਰਹੀ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ

ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...

ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...

ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ....

ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ...

ਸੁਣਿਆ ਕਦੇ ਨਾ ਮਿਲਦੀ ਪੱਤਣ...

ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ...

ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...

ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...

ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ....

ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ......